ਚਾਕੂ ਦੀ ਨੋਕ ''ਤੇ ਔਰਤ ਦਾ ਪਰਸ ਖੋਹਣ ਵਾਲੇ ਦੋ ਨੌਜਵਾਨਾਂ ਵਿਰੁੱਧ ਕੇਸ ਦਰਜ
Wednesday, Aug 09, 2017 - 05:38 PM (IST)

ਬਟਾਲਾ(ਬੇਰੀ) - ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਚਾਕੂ ਦੀ ਨੋਕ 'ਤੇ ਔਰਤ ਦਾ ਪਰਸ ਖੋਹਣ ਵਾਲੇ ਦੋ ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਜਾਣਕਾਰੀ ਦੇ ਮੁਤਾਬਕ ਸੁਨੀਤਾ ਪਤਨੀ ਰਮੇਸ਼ ਕੁਮਾਰ ਵਾਰਡ ਨੰ.7 ਫਤਿਹਗੜ੍ਹ ਚੂੜੀਆਂ ਨੇ ਦੱਸਿਆ ਕਿ ਉਹ ਬੀਤੇ ਕੱਲ ਦੁਪਹਿਰ ਸਮੇਂ ਆਪਣੀ ਲੜਕੀ ਦੀਪਿਕਾ ਨਾਲ ਬਾਜ਼ਾਰ ਜਾ ਰਹੀ ਸੀ ਕਿ ਰਸਤੇ ਵਿਚ ਸੰਨੀ ਮਸੀਹ ਪੁੱਤਰ ਪ੍ਰੇਮ ਮਸੀਹ ਵਾਸੀ ਵਾਰਡ ਨੰ.13 ਫਤਿਹਗੜ੍ਹ ਚੂੜੀਆਂ ਨੇ ਆਪਣੀ ਡੱਬ ਵਿਚੋਂ ਚਾਕੂ ਕੱਢ ਕੇ ਤਾਨ ਦਿੱਤਾ ਜਦਕਿ ਇਸ ਦਾ ਸਾਥੀ ਬਲਜੀਤ ਮਸੀਹ ਪੁੱਤਰ ਬੀਰਾ ਮਸੀਹ ਵਾਰਡ ਨੰ.13 ਫਤਿਹਗੜ੍ਹ ਚੂੜੀਆਂ ਨੇ ਮੈਨੂੰ ਧੱਕਾ ਮਾਰ ਕੇ ਮੇਰਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ। ਮੇਰੇ ਪਰਸ ਵਿਚ 2000 ਰੁਪਏ ਸਨ। ਉਕਤ ਮਾਮਲੇ ਸਬੰਧੀ ਏ. ਐੱਸ. ਆਈ ਬਲਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਫਤਿਹਗੜ੍ਹ ਚੂੜੀਆਂ ਵਿਚ ਉਕਤ ਦੋਵਾਂ ਨੌਜਵਾਨਾਂ ਵਿਰੁੱਧ ਕੇਸ ਦਰਜ ਕਰ ਦਿੱਤਾ।