ਮਾਮਲਾ ਕਾਲਜ ''ਚ ਗੋਲੀ ਚੱਲਣ ਦਾ, ਇਕ ਵਿਦਿਆਰਥੀ ਸਮੇਤ 2 ਖਿਲਾਫ ਮਾਮਲਾ ਦਰਜ

05/10/2018 4:07:49 PM

ਮੋਗਾ (ਅਜਾਦ) - ਬੀਤੀ 9 ਮਈ ਨੂੰ ਗੁਰੂ ਨਾਨਕ ਕਾਲਜ ਮੋਗਾ ਵਿਚ ਬੀ. ਏ. ਭਾਗ ਪਹਿਲੇ ਦੇ ਚੱਲ ਰਹੇ ਪੇਪਰਾਂ 'ਚ ਪਰਚੀ ਸੁੱਟਣ ਨੂੰ ਲੈ ਕੇ ਦੇ ਧਿਰਾਂ ਵਿਚਕਾਰ ਲੜਾਈ ਝਗੜਾ ਹੋਣ ਦੇ ਬਾਅਦ ਗੋਲੀ ਚੱਲੀ ਸੀ। ਇਸ ਘਟਨਾ ਨਾਲ ਵਿਦਿਆਰਥੀ ਹਰਜੀਤ ਸਿੰਘ ਨਿਵਾਸੀ ਪਿੰਡ ਨਿਧਾਂਵਾਲਾ ਜ਼ਖਮੀ ਹੋ ਗਿਆ, ਜਿਸ ਦਾ ਡੀ.ਐਮ.ਸੀ. ਲੁਧਿਆਣਾ ਵਿਖੇ ਇਲਾਜ ਹੋ ਰਿਹਾ ਹੈ। 
ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਵਲੋਂ ਹਰਜੀਤ ਸਿੰਘ ਪੁੱਤਰ ਜਗਦੇਵ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਵਿਦਿਆਰਥੀ ਗੁਰਪ੍ਰੀਤ ਸਿੰਘ ਉਰਫ ਗੋਰਾ ਨਿਵਾਸੀ ਪੁਰਾਣਾ ਮੋਗਾ, ਮਨਜੀਤ ਸਿੰਘ ਉਰਫ ਸੰਨੀ ਨਿਵਾਸੀ ਪਿੰਡ ਦਾਤਾ ਅਤੇ ਰੰਮੀ ਨਿਵਾਸੀ ਮੋਗਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਜਿੰਨਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


Related News