ਪ੍ਰੀਖਿਆ ''ਚ ਕਿਸੇ ਹੋਰ ਦੀ ਥਾਂ ਪੇਪਰ ਦੇਣ ਦੇ ਦੋਸ਼ ''ਚ ਮਾਮਲਾ ਦਰਜ
Thursday, Apr 12, 2018 - 10:21 AM (IST)

ਫਿਰੋਜ਼ਪੁਰ (ਕੁਮਾਰ, ਮਨਦੀਪ) - ਪੁਲਸ ਨੇ ਕੇਂਦਰ ਸੁਪਰਡੈਂਟ ਸਰਕਾਰੀ ਸਕੂਲ ਫਿਰੋਜ਼ਪੁਰ ਦੇ ਬਿਆਨ 'ਤੇ ਬੋਰਡ ਦੀ ਪ੍ਰੀਖਿਆ 'ਚ ਕਿਸੇ ਹੋਰ ਵਿਦਿਆਰਥੀ ਦੀ ਥਾਂ ਪੇਪਰ ਦਿੰਦੇ ਹੋਏ ਫੜੇ ਜਾਣ 'ਤੇ ਇਕ ਅਣਪਛਾਤੇ ਵਿਦਿਆਰਥੀ ਖਿਲਾਫ ਥਾਣਾ ਸਦਰ ਫਿਰੋਜ਼ਪੁਰ 'ਚ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੇ ਸਹਾਇਕ ਇੰਸਪੈਕਟਰ ਬਲਵੰਤ ਸਿੰਘ ਨੇ ਕਿਹਾ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਸ਼ਿਕਾਇਤਕਰਤਾ ਕੇਂਦਰ ਸੁਪਰਡੈਂਟ ਨੇ ਦੱਸਿਆ ਕਿ ਸਰਕਾਰੀ ਸੈਕੰਡਰੀ ਸਕੂਲ ਫਿਰੋਜ਼ਪੁਰ 'ਚ ਸਾਇੰਸ ਵਿਸ਼ੇ ਦੀ 10ਵੀਂ ਜਮਾਤ ਦੀ ਪ੍ਰੀਖਿਆ ਹੋ ਰਹੀ ਸੀ, ਜਿਸ ਦੌਰਾਨ ਕੋਈ ਅਣਪਛਾਤਾ ਨੌਜਵਾਨ ਕਿਸੇ ਹੋਰ ਦੀ ਥਾਂ ਪ੍ਰੀਖਿਆ ਦੇ ਰਿਹਾ ਸੀ, ਨੂੰ ਪ੍ਰੀਖਿਆ ਦੌਰਾਨ ਕਾਬੂ ਕਰ ਲਿਆ ਗਿਆ।