ਸੱਟਾਂ ਮਾਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ''ਚ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ
Saturday, Nov 25, 2017 - 01:15 PM (IST)

ਤਲਵੰਡੀ ਭਾਈ (ਗੁਲਾਟੀ) - ਪੁਲਸ ਨੇ ਇਕ ਵਿਅਕਤੀ ਨੂੰ ਸੱਟਾਂ ਮਾਰਨ ਅਤੇ ਕੁੱਟਮਾਰ ਦੇ ਦੋਸ਼ਾਂ ਤਹਿਤ ਪੰਜਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮੌਕੇ ਪੁਲਸ ਦੇ ਜਾਂਚ ਅਧਿਕਾਰੀ ਜੋਰਾ ਸਿੰਘ ਨੇ ਦੱਸਿਆ ਕਿ ਨਿਰਮਲ ਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਭਾਂਗਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਮਨਦੀਪ ਸਿੰਘ, ਜਗਦੀਪ ਸਿੰਘ, ਕੁਲਦੀਪ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੇ ਘਰ ਅੰਦਰ ਦਾਖ਼ਲ ਹੋਕੇ ਉਸਨੂੰ ਸੱਟਾਂ ਮਾਰੀਆਂ ਅਤੇ ਕੁੱਟਮਾਰ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁੱਦਈ ਦੀ ਸ਼ਾਦੀ ਪਰਮਜੀਤ ਕੌਰ ਪੁੱਤਰੀ ਗੁਰਨੇਕ ਸਿੰਘ ਨਾਲ 2006 'ਚ ਹੋਈ ਸੀ। ਮੁੱਦਈ ਨੇ ਪਰਮਜੀਤ ਕੌਰ ਨੂੰ ਵਿਦੇਸ਼ ਸਾਇਪਰਸ ਭੇਜਿਆਂ, ਜਿਥੇ ਜਾ ਕੇ ਉਸਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਜਿਸਦਾ ਮੁੱਦਈ ਨੇ ਉਲਾਭਾ ਉਸਦੇ ਪੇਕਿਆਂ ਨੂੰ ਦਿੱਤਾ। ਉਨ੍ਹਾਂ ਨੇ ਇਸ ਉਲਾਭੇ ਦਾ ਬੁਰਾ ਮਨਾਇਆ ਅਤੇ ਇਸ ਰੰਜਿਸ਼ ਤਹਿਤ ਮੁੱਦਈ ਦੇ ਸੱਟਾਂ ਮਾਰੀਆਂ ਅਤੇ ਕੁੱਟਮਾਰ ਕੀਤੀ। ਪੁਲਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ।