PWD ਦੇ SE ਵਰਿੰਦਰ ਕੁਮਾਰ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ’ਚ ਕੇਸ ਦਰਜ
Saturday, May 07, 2022 - 09:06 PM (IST)
ਬਟਾਲਾ (ਮਠਾਰੂ, ਬੇਰੀ)-ਮਾਣਯੋਗ ਅਦਾਲਤ ਦੇ ਹੁਕਮਾਂ ਤਹਿਤ ਪੁਲਸ ਜ਼ਿਲ੍ਹਾ ਬਟਾਲਾ ਦੇ ਥਾਣਾ ਸਿਵਲ ਲਾਈਨ ਵਿਖੇ ਸੂਬੇ ਦੇ ਪੀ. ਡਬਲਯੂ. ਡੀ., ਬੀ. ਐਂਡ ਆਰ. ਮਹਿਕਮੇ ਦੇ ਸੀਨੀਅਰ ਅਫ਼ਸਰ ਇਕ ਐੱਸ. ਈ. ਖ਼ਿਲਾਫ਼ ਆਈ. ਪੀ. ਸੀ. ਦੀਆਂ ਧਾਰਾਵਾਂ ਅਤੇ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ ਬਟਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੀ. ਡਬਲਯੂ. ਡੀ., ਬੀ. ਐਂਡ ਆਰ. ਮਹਿਕਮੇ ਦੇ ਸੀਨੀਅਰ ਅਫਸਰ ਐੱਸ. ਈ. ਵਰਿੰਦਰ ਕੁਮਾਰ ’ਤੇ ਕਥਿਤ ਤੌਰ ’ਤੇ ਮੋਟੀ ਰਿਸ਼ਵਤ ਲੈਣ ਦੇ ਮਾਮਲੇ ਨੂੰ ਲੈ ਕੇ ਇਨਸਾਫ ਦੀ ਮੰਗ ਕਰਦਿਆਂ ਹਰਵਿੰਦਰ ਸਿੰਘ ਵਾਸੀ ਬਟਾਲਾ ਵੱਲੋਂ ਮਾਣਯੋਗ ਸਿਵਲ ਕੋਰਟ ਦੀ ਅਦਾਲਤ ਵਿਖੇ ਮਾਣਯੋਗ ਜੱਜ ਬਿਕਰਮਦੀਪ ਸਿੰਘ ਦੀ ਅਦਾਲਤ ’ਚ ਇਕ ਅਰਜ਼ੀ ਦਾਇਰ ਕੀਤੀ ਸੀ।
ਇਹ ਵੀ ਪੜ੍ਹੋ :- ਮੈਕਸੀਕੋ : ਕਾਨਕੁਨ ਦੇ ਰਿਜ਼ਾਰਟ 'ਚ ਗੋਲੀਬਾਰੀ, 1 ਦੀ ਮੌਤ ਤੇ 6 ਜ਼ਖਮੀ
ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ ਇਸ ਮਾਮਲੇ ਸਬੰਧੀ ਥਾਣਾ ਸਿਵਲ ਲਾਈਨ ਬਟਾਲਾ ਨੂੰ ਪੁਖ਼ਤਾ ਜਾਂਚ ਕਰਨ ਲਈ ਕਿਹਾ ਗਿਆ ਸੀ। ਐੱਸ. ਐੱਚ. ਓ. ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਵਰਿੰਦਰ ਕੁਮਾਰ ਕਥਿਤ ਤੌਰ ’ਤੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਅਤੇ ਸਰਕਾਰ ਵੱਲੋਂ ਦਿੱਤੇ ਗਏ ਅਹੁਦੇ ਦੀ ਦੁਰਵਰਤੋਂ ਕਰਦਿਆਂ ਦੋਸ਼ੀ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਤਹਿਤ ਐੱਸ. ਈ. ਵਰਿੰਦਰ ਕੁਮਾਰ ਦੇ ਖ਼ਿਲਾਫ਼ ਥਾਣਾ ਸਿਵਲ ਲਾਈਨ ਬਟਾਲਾ ਵਿਖੇ ਆਈ. ਪੀ. ਸੀ. ਦੀਆਂ ਧਾਰਾਵਾਂ 119, 166 ਅਤੇ 166 ਏ ਤੋਂ ਇਲਾਵਾ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ 7 ਅਤੇ 8 ਦੇ ਤਹਿਤ ਪੀ. ਸੀ. ਐਕਟ 1988 ਅਧੀਨ ਮਿਤੀ 6-5-2022 ਨੂੰ ਮੁਕੱਦਮਾ ਨੰਬਰ 107 ਦਰਜ ਕਰਕੇ ਵਰਿੰਦਰ ਕੁਮਾਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ :-ਸੂਬਾ ਪ੍ਰਧਾਨ ਜਸਵੀਰ ਗੜ੍ਹੀ ਦੀ ਅਗਵਾਈ ’ਚ ਲੜੀਆਂ ਜਾਣਗੀਆਂ ਅਗਲੀਆਂ ਲੋਕ ਸਭਾ ਚੋਣਾਂ : ਬੈਨੀਵਾਲ
ਇਹ ਵੀ ਪੜ੍ਹੋ :- ਸ਼੍ਰੀਲੰਕਾ 'ਚ ਲਾਗੂ ਐਮਰਜੈਂਸੀ 'ਤੇ ਡਿਪਲੋਮੈਂਟਾਂ ਨੇ ਜਤਾਈ ਚਿੰਤਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ