ਲਾਸ਼ ਬਦਲਣ ਤੋਂ ਬਾਅਦ ਹੰਗਾਮਾ ਕਰਨ ਵਾਲਿਆਂ ਵਿਰੁੱਧ SMO ਨੇ ਦਿੱਤੀ ਦਰਖ਼ਾਸਤ, ਇਰਾਦਾ-ਏ-ਕਤਲ ਦਾ ਕੇਸ ਦਰਜ

Saturday, Jan 07, 2023 - 12:30 AM (IST)

ਲਾਸ਼ ਬਦਲਣ ਤੋਂ ਬਾਅਦ ਹੰਗਾਮਾ ਕਰਨ ਵਾਲਿਆਂ ਵਿਰੁੱਧ SMO ਨੇ ਦਿੱਤੀ ਦਰਖ਼ਾਸਤ, ਇਰਾਦਾ-ਏ-ਕਤਲ ਦਾ ਕੇਸ ਦਰਜ

ਲੁਧਿਆਣਾ (ਰਾਜ)- ਸਿਵਲ ਹਸਪਤਾਲ ’ਚ ਲਾਸ਼ ਬਦਲਣ ਦੇਬਾਅਦ ਹੋਏ ਬਵਾਲ, ਤੋੜਭੰਨ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਐੱਸ. ਐੱਮ. ਓ. ਡਾ. ਅਮਰਜੀਤ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਇਰਾਦਾ-ਏ-ਕਤਲ, ਸਰਕਾਰੀ ਪ੍ਰਾਪਰੀ ਨੂੰ ਨੁਕਸਾਨ ਪਹੁੰਚਾਉਣਾ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦਾ ਕੇਸ ਦਰਜ ਹੈ ਜਦਕਿ ਪੀੜਤ ਪਰਿਵਾਰ ਵੱਲੋਂ ਅਣਪਛਾਤੇ ਲੋਕਾਂ ਦੇ ਖਿਲਾਫ ਲਾਸ਼ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਸਿਹਤ ਵਿਭਾਗ ਦੇ ਪੰਜ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਹੈ। ਜਿਸ ਵਿਚ ਡਾ. ਚਰਨਕਮਲ, ਡਾ. ਜੀ.ਐੱਸ. ਗਰੇਵਾਲ,ਡਾ. ਸੀਮਾ ਚੋਪੜਾ, ਡਾ. ਆਦਿਤਯ ਅਤੇ ਡਾ. ਰੋਹਿਤ ਰਾਮਪਾਲ ਸ਼ਾਮਲ ਹਨ। ਜੋ ਕਿ ਜਾਂਚ ਕਰ ਰਹੇ ਹਨ ਕਿ ਆਖਿਰ ਲਾਸ਼ ਕਿਸਦੀ ਲਾਪਰਵਾਹੀ ਨਾਲ ਬਦਲੀ ਗਈ। ਡਾਕਟਰਾਂ ਦੀ ਰਿਪੋਰਟ ਆਉਣ ਦੇ ਬਾਅਦ ਮੁਰਦਾਘਰ ਵਿਚ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਜਾਵੇਗਾ। ਉਧਰ ਦੂਜੇ ਪਾਸੇ ਹਸਪਤਾਲ ਵਿਚ ਤੋੜਭੰਨ ਕਰਨ ਵਾਲੇ ਮੁਲਜ਼ਮਾਂ ਦੀ ਫੋਟੋ, ਵੀਡੀਓ ਦੇ ਜਰੀਏ ਪੁਲਸ ਪਛਾਣ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦਾ RTA ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਟਰਾਂਸਪੋਰਟਰਾਂ ਤੋਂ ਲੈਂਦਾ ਸੀ ਮਹੀਨਾਵਾਰ ਰਿਸ਼ਵਤ

ਹਸਪਤਾਲ ਦੇ ਬਿਨਾਂ ਟੈਗ ਦੇਖੇ ਦਿੱਤੀ ਲਾਸ਼, ਪਰਿਵਾਰ ਨੇ ਵੀ ਟੀ ਸ਼ਰਟ, ਟੈਟੂ ਦੇਖ ਲੈ ਲਈ ਲਾਸ਼ :

ਆਖਿਰ ਲਾਸ਼ ਅਦਲਾ ਬਦਲੀ ਦੀ ਗਲਤੀ ਕਿਸ ਦੀ ਹੈ। ਇਹ ਪਤਾ ਲਗਾਉਣ ਵਿਚ ਪੈਨਲ ਲੱਗਿਆ ਹੋਇਆ ਹੈ ਪਰ ਹੁਣ ਤਕ ਪਤਾ ਲੱਗਾ ਹੈ ਕਿ ਮੋਰਚਰੀ ਦੇ ਮੁਲਾਜ਼ਮਾਂ ਨੇ ਬਿਨਾਂ ਲਾਸ਼ ਦਾ ਟੈਗ ਦੇਖੇ ਲਾਸ਼ ਪਰਿਵਾਰ ਨੂੰ ਦਿੱਤੀ ਜਦਕਿ ਪਰਿਵਾਰ ਨੇ ਵੀ ਟੀ ਸ਼ਰਟ ਅਤੇ ਟੈਟੂ ਦੇਖ ਕੇ ਲਾਸ਼ ਦੀ ਪਛਾਣ ਕਰ ਲੈ ਗਏ ਅਤੇ ਬਿਨਾਂ ਦੇਖੇ ਆਯੂਸ਼ ਦੀ ਲਾਸ਼ ਨੂੰ ਮਨੀਸ਼ ਦਾ ਮੰਨ ਕੇ ਉਸ ਨੂੰ ਗਾਰਡ ਆਫ ਆਨਰ ਤੋਂ ਬਾਅਦ ਅੰਤਿਮ ਸਸਕਾਰ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਫਲਾਈਟ 'ਚ ਔਰਤ 'ਤੇ ਪਿਸ਼ਾਬ ਕਰਨ ਵਾਲੇ ਸ਼ੰਕਰ ਮਿਸ਼ਰਾ ਦੀ ਗਈ ਨੌਕਰੀ, ਘਰ ਪਹੁੰਚੀ ਪੁਲਸ

ਪੀੜਤ ਪਰਿਵਾਰ ਨੇ ਸਮਸ਼ਾਨਘਾਟ ਪੁੱਜ ਕੇ ਅਸਥੀਆਂ ਕੀਤੀਆਂ ਇਕੱਠੀਆਂ :

ਆਯੂਸ਼ ਦੇ ਭਰਾ ਭੈਣ ਆਸਟਰੇਲੀਆ ਵਿਚ ਰਹਿੰਦੇ ਸਨ। ਭਰਾ ਨੂੰ ਆਖਰ ਵਾਰ ਦੇਖਣ ਦੇ ਲਈ ਉਹ ਉਹ ਘਰ ਵਾਪਸ ਆਏ ਸੀ ਪਰ ਉਨਾਂ ਨੂੰ ਭਰਾ ਦਾ ਚਿਹਰਾ ਦਾ ਵੀ ਦੇਖਣਾ ਨਸੀਬ ਨਹੀਂ ਹੋਇਆ। ਹੁਣ ਪਰਿਵਾਰ ਨੇ ਸਮਸ਼ਾਨਘਾਟ ਵਿਚ ਆਯੂਸ਼ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ ਹਨ ਤਾਂ ਕਿ ਬਾਕੀ ਰਸਮਾਂ ਨਿਭਾਈਆਂ ਜਾਸਕਣ। ਅਸਥੀਆਂ ਇਕੱਠੀਆਂ ਕਰਦੇ ਸਮੇਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਸੀ।

ਸ਼ੁੱਕਵਾਰ ਬਾਅਦ ਦੁਪਹਿਰ ਹੋਇਆ ਜੀ. ਆਰ. ਪੀ. ਮੁਲਾਜ਼ਮ ਮਨੀਸ਼ ਦੀ ਲਾਸ਼ ਦਾ ਸਸਕਾਰ

PunjabKesari

ਦੂਜਾ ਮ੍ਰਿਤਕ ਮਨੀਸ਼ ਕੁਮਾਰ ਸੀ। ਜੋ ਕਿ ਜੀ. ਆਰ. ਪੀ ਵਿਚ ਕਾਂਸਟੇਬਲ ਸੀ। ਸ਼ੁੱਕਰਵਾਰ ਨੂੰ ਪੁਲਸ ਨੇ ਮਨੀਸ਼ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਫਰ ਪਰਿਵਾਰ ਉਸਦੀ ਲਾਸ਼ ਨੂੰ ਸੁਭਾਸ਼ ਨਗਰ ਸਥਿਤ ਸਮਸ਼ਾਨਘਾਟ ਵਿਚ ਲੈ ਗ ਏ। ਜਿਥੇ ਉਸਦਾ ਅੰਤਿਮ ਸਸਕਾਰ ਕੀਤਾ ਗਿਆ।

ਪੁਲਸ ਕਮਿਸ਼ਨਰ ਨੇ ਕੀਤੀ ਅਪੀਲ 

ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਨੋਟ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਪ੍ਰਾਪਰਟੀ ਸਾਰਿਆਂ ਦੀ ਸਾਂਝੀ ਹੈ। ਲੋਕ ਆਪਣੇ ਨਿਜੀ ਝਗੜਿਆਂ ਦੇ ਲਈ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕਰ ਦਿੰਦੇ ਹਨ। ਇਹ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਪ੍ਰਾਪਰਟੀ ਨੂੰ ਆਪਣੀ ਸਮਝਣ। ਉਨ੍ਹਾਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ’ਤੇ ਤੁਰੰਤ ਸਖਤ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News