ਨਕਲੀ ਆਯੁਸ਼ਮਾਨ ਕਾਰਡ ਬਣਾਉਣ ਵਾਲੇ ਪਿਓ-ਪੁੱਤ ’ਤੇ ਮਾਮਲਾ ਦਰਜ
Thursday, Apr 15, 2021 - 03:20 AM (IST)
ਜਲੰਧਰ (ਜ. ਬ.)–ਆਯੁਸ਼ਮਾਨ ਕਾਰਡ ਯੋਜਨਾ ਵਿਚ ਵੱਡੇ ਪੱਧਰ ’ਤੇ ਹੋਏ ਫਰਜ਼ੀਵਾੜਾ ਮਾਮਲੇ ਵਿਚ ਸੀ. ਆਈ. ਏ.-2 ਦੀ ਪੁਲਸ ਨੇ ਗਿਰੋਹ ਦੇ ਜਾਅਲਸਾਜ਼ ਪਿਓ-ਪੁੱਤ ਸਤਪਾਲ ਪੁੱਤਰ ਸੁਰਜੀਤ ਪਾਲ ਤੇ ਅਨਮੋਲ ਪੁੱਤਰ ਸਤਪਾਲ ਵਾਸੀ ਅਜਨਾਲਾ ਜ਼ਿਲਾ ਅੰਮ੍ਰਿਤਸਰ ’ਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਪੁੱਛਗਿੱਛ ਕਰ ਰਹੀ ਹੈ। ਜਲਦ ਹੀ ਸਾਰੇ ਮਾਮਲੇ ਦਾ ਖੁਲਾਸਾ ਕਰੇਗੀ।
ਸੂਤਰ ਦੱਸਦੇ ਹਨ ਕਿ ਗ੍ਰਿਫ਼ਤਾਰ ਕੀਤੇ ਦੋਵਾਂ ਵਿਅਕਤੀਆਂ ਦੇ ਟਿਕਾਣਿਆਂ ’ਤੇ ਪੁਲਸ ਨੇ ਤੜਕਸਾਰ ਰੇਡ ਕੀਤੀ ਸੀ, ਜਿਥੋਂ ਪੁਲਸ ਦੇ ਹੱਥ ਕਈ ਅਹਿਮ ਦਸਤਾਵੇਜ਼ ਲੱਗੇ ਹਨ। ਪੁਲਸ ਉਨ੍ਹਾਂ ਲੋਕਾਂ ਨੂੰ ਵੀ ਪਰਚੇ ਵਿਚ ਨਾਮਜ਼ਦ ਕਰ ਸਕਦੀ ਹੈ, ਜਿਨ੍ਹਾਂ ਨੇ ਆਯੁਸ਼ਮਾਨ ਕਾਰਡ ਬਣਾਉਣ ਵਿਚ ਇਨ੍ਹਾਂ ਦਾ ਸਹਿਯੋਗ ਕੀਤਾ। ਸਾਰੇ ਮਾਮਲੇ ਵਿਚ ਸਰਕਾਰੀ ਵਿਅਕਤੀਆਂ ’ਤੇ ਵੀ ਗਾਜ ਡਿੱਗ ਸਕਦੀ ਹੈ।
ਇਹ ਵੀ ਪੜ੍ਹੋ- ਬਜਾਜ ਜਲਦ ਭਾਰਤ ’ਚ ਲਾਂਚ ਕਰ ਸਕਦੀ ਹੈ ਨਵਾਂ CT 110X, ਮਿਲਣਗੇ ਇਹ ਫੀਚਰਜ਼
ਵਰਣਨਯੋਗ ਹੈ ਕਿ ਲਾਭਪਾਤਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਪਹੁੰਚੇ ਤਾਂ ਪਤਾ ਲੱਗਾ ਕਿ ਕਾਰਡ ਨਕਲੀ ਹੈ। ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਇਸ ਦੀ ਜਾਣਕਾਰੀ ਸੀ. ਆਈ. ਏ. 2 ਸਟਾਫ ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਟਰੈਪ ਲਗਾ ਕੇ ਅਜਨਾਲਾ ਦੇ ਜਿਨ੍ਹਾਂ 2 ਜਾਅਲਸਾਜ਼ਾਂ ਨੂੰ ਕਾਬੂ ਕੀਤਾ ਹੈ, ਉਹ ਪਿਓ-ਪੁੱਤ ਦੱਸੇ ਜਾ ਰਹੇ ਹਨ। ਉਕਤ ਦੋਵਾਂ ਨੇ ਜਲੰਧਰ ਦੇ ਕਈ ਇਲਾਕਿਆਂ ਵਿਚ ਸੈਂਕੜੇ ਲੋਕਾਂ ਦੇ 1500 ਰੁਪਏ ਦੇ ਹਿਸਾਬ ਨਾਲ ਆਯੁਸ਼ਮਾਨ ਕਾਰਡ ਘਰ ਆ ਕੇ ਬਣਾਏ ਸਨ, ਜਿਨ੍ਹਾਂ ਵਿਚੋਂ ਕਈ ਲੋਕਾਂ ਦੇ ਕਾਰਡ ਨਕਲੀ ਨਿਕਲੇ। ਪੁਲਸ ਉਕਤ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕਰ ਰਹੀ ਹੈ। ਸਬ-ਇੰਸਪੈਕਟਰ ਅਸ਼ਵਨੀ ਨੰਦਾ ਨੇ ਦੱਿਸਆ ਕਿ ਗਿਰੋਹ ਦੇ 2 ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਗਿਆ ਹੈ। ਦੋਵਾਂ ਵਿਅਕਤੀਆਂ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਗਿਰੋਹ ਦੇ ਹੋਰ ਸਾਥੀਆਂ ਦਾ ਪਤਾ ਲਗਾ ਕੇ ਜਲਦ ਹੀ ਵੱਡਾ ਨੈੱਟਵਰਕ ਬ੍ਰੇਕ ਕਰ ਕੇ ਖੁਲਾਸਾ ਕਰੇਗੀ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।