ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ’ਚ 1 ਖ਼ਿਲਾਫ਼ ਮਾਮਲਾ ਦਰਜ

Thursday, Apr 27, 2023 - 09:51 PM (IST)

ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ’ਚ 1 ਖ਼ਿਲਾਫ਼ ਮਾਮਲਾ ਦਰਜ

ਗੁਰੂਹਰਸਹਾਏ (ਮਨਜੀਤ)-ਜਬਰ-ਜ਼ਿਨਾਹ ਪੀੜਤ ਲੜਕੀ ਨੇ ਜਸਟਿਸ ਬਾਂਸਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਦਾਇਰ ਕੀਤੀ ਗਈ ਰਿੱਟ ਪਟੀਸ਼ਨ ’ਚ ਜਲਾਲਾਬਾਦ ਦੇ ਗਾਂਧੀਨਗਰ ਵਾਸੀ ਨੌਜਵਾਨ ’ਤੇ ਜਬਰ-ਜ਼ਿਨਾਹ ਕਰਨ ਤੇ ਧਮਕੀਆਂ ਦੇਣ ਦੇ ਕਥਿਤ ਦੋਸ਼ ਲਗਾਏ ਸਨ, ਜਿਸ ’ਤੇ ਥਾਣਾ ਗੁਰੂਹਰਸਹਾਏ ਦੀ ਪੁਲਸ ਵੱਲੋਂ ਪਟੀਸ਼ਨਕਰਤਾ ਪੀੜਤ ਲੜਕੀ ਦੇ ਬਿਆਨ ਦਰਜ ਕਰਨ ਤੋਂ ਬਾਅਦ 1 ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜ ਤੱਤਾਂ ’ਚ ਵਿਲੀਨ ਹੋਏ ਪ੍ਰਕਾਸ਼ ਸਿੰਘ ਬਾਦਲ, ਵਿਧਾਇਕ ਸੁਖਪਾਲ ਖਹਿਰਾ ਖ਼ਿਲਾਫ਼ ਕੇਸ ਦਰਜ, ਪੜ੍ਹੋ Top 10

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰੂਹਰਸਹਾਏ ਦੇ ਡੀ. ਐੱਸ. ਪੀ. ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਕ ਲੜਕੀ ਵੱਲੋਂ ਐੱਮ. ਐੱਲ. ਆਰ. ਨੰਬਰ 721/ਆਰ.ਬੀ/ਐੱਮ. ਡੀ. ਟੀ./22 ਮਿਤੀ 30-12-2022 ਐੱਲ. ਆਰ. ਸਰਕਾਰੀ ਹਸਪਤਾਲ ਮਮਦੋਟ ਵਿਖੇ  ਦਰਜ ਕਰਵਾਈ ਗਈ। ਉਨ੍ਹਾਂ ਕਿਹਾ ਕਿ ਜਿਸ ਤੋਂ ਬਾਅਦ ਪੀੜਤ ਲੜਕੀ ਵੱਲੋਂ ਜਸਟਿਸ ਬਾਂਸਲ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਰਿੱਟ ਪਟੀਸ਼ਨ ਦਾਇਰ ਕੀਤੀ ਗਈ। ਪੀੜਤ ਨੇ ਰਿੱਟ ਪਟੀਸ਼ਨ ’ਚ ਦੱਸਿਆ ਕਿ ਰਿਸ਼ਤੇਦਾਰੀ ਵਿਖੇ ਮਾਮੇ ਦੇ ਮੁੰਡੇ ਦੇ ਸਾਲੇ ਨਾਲ ਅੱਜ ਤੋਂ ਲੱਗਭਗ 8 ਸਾਲ ਪਹਿਲਾਂ ਬਾਬਾ ਵਡਭਾਗ ਸਿੰਘ ਦੇ ਦਰਸ਼ਨ ਕਰਨ ਲਈ ਗਏ ਸੀ ਤਾਂ ਛਿੰਦਰਪਾਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੁਹੱਲਾ ਗਾਂਧੀਨਗਰ ਨਾਲ ਮੇਰੀ ਗੱਲਬਾਤ ਹੋ ਗਈ ਤੇ ਕੁਝ ਸਮੇਂ ’ਚ ਸਾਨੂੰ ਪਿਆਰ ਪਿਆਰ ਹੋ ਗਿਆ ਅਤੇ ਛਿੰਦਰਪਾਲ ਸਿੰਘ ਅਕਸਰ ਹੀ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਮੇਰੀ ਮਰਜ਼ੀ ਦੇ ਖ਼ਿਲਾਫ਼ ਜਿਸਮਾਨੀ ਸਬੰਧ ਬਣਾਉਂਦਾ ਰਹਿੰਦਾ ਸੀ।

ਇਹ ਖ਼ਬਰ ਵੀ ਪੜ੍ਹੋ : ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਤਾਰਿਆ ਮੌਤ ਦੇ ਘਾਟ

ਉਹ ਮੇਰੇ ਨਾਲ ਵਾਅਦਾ ਕਰਦਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ। ਉਨ੍ਹਾਂ ਕਿਹਾ ਕਿ ਪੀੜਤ ਨੇ ਅੱਗੇ ਦੱਸਿਆ ਕਿ ਮੈਂ ਪਿਤਾ ਦੀ ਹਾਰਟ ਅਟੈਕ ਦੀ ਦਵਾਈ ਲੈਣ ਲਈ ਜਲੰਧਰ ਜਾਣਾ ਸੀ ਤਾਂ 30 ਦਸੰਬਰ 2022 ਨੂੰ ਮੇਰੇ ਪਿੰਡ ਦੇ ਮੋੜ ’ਤੇ ਮੋਟਰਸਾਈਕਲ ਲੈ ਕੇ ਆ ਗਿਆ ਅਤੇ ਮੈਂ ਦਵਾਈ ਲੈਣ ਚਲੀ ਗਈ। ਸ਼ਾਮ ਨੂੰ ਦਵਾਈ ਲੈ ਕੇ ਵਾਪਸ ਆਏ ਤਾਂ ਉਕਤ ਵਿਅਕਤੀ ਉਸ ਨੂੰ ਗੁਰੂਹਰਸਹਾਏ ਵਿਖੇ ਐੱਚ. ਕੇ. ਐੱਲ. ਨਰਸਿੰਗ ਕਾਲਜ ਦੇ ਨਾਲ ਪੀ. ਜੀ. ਵਰਗੀ ਕੋਠੀ ’ਚ ਲੈ ਗਿਆ ਅਤੇ ਮੇਰੀ ਮਰਜ਼ੀ ਦੇ ਖ਼ਿਲਾਫ਼ 2-3 ਵਾਰ ਮੇਰੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਕਿ ਜੇਕਰ ਘਰ ਜਾ ਕੇ ਦੱਸਿਆ ਤਾਂ ਪਰਿਵਾਰ ਦਾ ਨੁਕਸਾਨ ਕਰ ਦੇਵਾਂਗਾ । ਡੀ. ਐੱਸ. ਪੀ. ਗੁਰੂਹਰਸਹਾਏ ਯਾਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੂਰੀ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸੀਨੀਅਰ ਪੁਲਸ ਅਧਿਕਾਰੀਆਂ ਦੀ ਅਪਰੂਵਲ ਮਿਲਣ ਤੋਂ ਬਾਅਦ ਵਿਅਕਤੀ ਛਿੰਦਰਪਾਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੁਹੱਲਾ ਗਾਂਧੀ ਨਗਰ ਦੇ ਖ਼ਿਲਾਫ਼ ਅਧੀਨ ਧਾਰਾ 376,506 ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ   ਛਾਪੇਮਾਰੀ ਕੀਤੀ ਜਾ ਰਹੀ ਹੈ। 


author

Manoj

Content Editor

Related News