ਪਟਵਾਰੀ ਨਾਲ ਬਦਸਲੂਕੀ ਤੇ ਸਰਕਾਰੀ ਕੰਮ ''ਚ ਰੁਕਾਵਟ ਪਾਉਣ ''ਤੇ ਕਈਆਂ ਖਿਲਾਫ ਮਾਮਲਾ ਦਰਜ

Sunday, Jul 15, 2018 - 10:27 AM (IST)

ਪਟਵਾਰੀ ਨਾਲ ਬਦਸਲੂਕੀ ਤੇ ਸਰਕਾਰੀ ਕੰਮ ''ਚ ਰੁਕਾਵਟ ਪਾਉਣ ''ਤੇ ਕਈਆਂ ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ (ਕੁਮਾਰ, ਮਲਹੋਤਰਾ) - ਇਥੋਂ ਦੀ ਪੁਰਾਣੀ ਤਹਿਸੀਲ 'ਚ ਬਣੇ ਪਟਵਾਰੀ ਦੇ ਦਫਤਰ 'ਚ ਇਕ ਵਿਅਕਤੀ ਨੇ ਆਪਣੇ 10-12 ਸਾਥੀਆਂ ਨਾਲ ਮਿਲ ਕੇ ਪਟਵਾਰੀ ਨਾਲ ਬਦਸਲੂਕੀ ਕਰਨ ਅਤੇ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦੇ ਦੋਸ਼ 'ਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਪਰਚਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸਹਾਇਤ ਇੰਸਪੈਕਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਅਮਨਦੀਪ ਪਟਵਾਰੀ ਹਲਕਾ ਬੁੱਕਣਖਾਂ ਵਾਲਾ ਨੇ ਦੱਸਿਆ ਕਿ ਸਤਨਾਮ ਸਿੰਘ ਪੁਰਾਣੀ ਤਹਿਸੀਲ ਕੰਪਲੈਕਸ 'ਤੇ ਬਣੇ ਦਫਤਰ 'ਚ 10-12 ਅਣਪਛਾਤੇ ਵਿਅਕਤੀਆਂ ਨਾਲ ਆਪਣੀ ਜ਼ਮੀਨ ਦੇ ਕੰਮ ਲਈ ਆਇਆ ਸੀ। ਇਸ ਦੌਰਾਨ ਨਾਮਜ਼ਦ ਲੋਕਾਂ ਨੇ ਉਸ ਦੇ ਨਾਲ ਬਦਸਲੂਕੀ ਕੀਤੀ ਅਤੇ ਉਸ ਦੀ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਅਜਿਹਾ ਕਰਨ ਤੋਂ ਰੋਕਣ 'ਤੇ ਉਹ ਉਸ ਦੇ ਜ਼ਰੂਰੀ ਕਾਗਜ਼ਾਤ ਖੋਹ ਕੇ ਫਰਾਰ ਹੋ ਗਏ। ਇਸ ਮਾਮਲੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


Related News