11 ਲੱਖ ਰੁਪਏ ਖੁਰਦ-ਬੁਰਦ ਕਰਨ ਸਬੰਧੀ ਮਾਮਲਾ ਦਰਜ
Friday, Oct 13, 2017 - 04:03 PM (IST)
ਫਾਜ਼ਿਲਕਾ (ਨਾਗਪਾਲ, ਲੀਲਾਧਰ)—ਫਾਜ਼ਿਲਕਾ ਜ਼ਿਲੇ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਚਿਮਨੇਵਾਲਾ ਵਿਚ ਅਮਾਨਤ ਦੇ ਰੂਪ ਵਿਚ ਰੱਖੇ 11 ਲੱਖ ਰੁਪਏ ਖੁਰਦ-ਬੁਰਦ ਕਰਨ ਸਬੰਧੀ ਦੋ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।ਪੁਲਸ ਨੂੰ ਦਿੱਤੇ ਬਿਆਨ ਵਿਚ ਦਰਬਾਰਾ ਸਿੰਘ ਵਾਸੀ ਪਿੰਡ ਸਮੇਵਾਲਾ ਨੇ ਦੱਸਿਆ ਕਿ 25 ਮਈ 2015 ਨੂੰ ਗੁਰਜੰਟ ਸਿੰਘ ਵਾਸੀ ਪਿੰਡ ਚਿਮਨੇਵਾਲਾ ਅਤੇ ਤਜਿੰਦਰ ਸਿੰਘ (ਸੇਵਾਮੁਕਤ ਡੀ. ਐੱਸ. ਪੀ.) ਵਾਸੀ ਪਿੰਡ ਸਮੇਵਾਲਾ ਸ੍ਰੀ ਮੁਕਤਸਰ ਸਾਹਿਬ ਨੇ 11 ਲੱਖ ਰੁਪਏ ਅਮਾਨਤ ਦੇ ਰੂਪ ਵਿਚ ਰੱਖੀ ਰਕਮ ਖੁਰਦ-ਬੁਰਦ ਕੀਤੀ ਹੈ। ਪੁਲਸ ਨੇ ਉਕਤ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।
