ਮਾਮਲਾ ਹੱਤਿਆ ਦਾ : ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਪੋਸਟਮਾਰਟਮ ਨਹੀਂ ਕਰਵਾਏਗਾ ਪਰਿਵਾਰ

07/21/2018 6:07:06 AM

ਲੁਧਿਆਣਾ, (ਰਿਸ਼ੀ)- ਵੀਰਵਾਰ ਦੁਪਹਿਰ 12.30 ਵਜੇ ਅਮਰਪੁਰਾ ਇਲਾਕੇ ’ਚ ਘਰ ਵਿਚ  ਦਾਖਲ  ਹੋ ਕੇ 22 ਸਾਲਾ ਭਾਜਪਾ ਸਮਰਥਕ ਰਿੰਕਲ ਖੇਡ਼ਾ ਦੀ ਦਰਦਨਾਕ ਹੱਤਿਆ ਦੇ ਮਾਮਲੇ ’ਚ ਸ਼ੁੱਕਰਵਾਰ ਨੂੰ ਵੀ ਸ਼ਹਿਰ ’ਚ ਸਥਿਤੀ ਤਣਾਅਪੂਰਣ ਬਣੀ ਰਹੀ।
PunjabKesari
ਰਿਸ਼ਤੇਦਾਰਾਂ ਨੇ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਨਾਮਜ਼ਦ ਕੀਤੇ ਵਾਰਡ ਨੰ. 52 ਦੇ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਅਤੇ ਹੱਤਿਆ ਦੇ ਮਾਮਲੇ ਵਿਚ ਉਸ ਦੇ ਬੇਟੇ ਸੰਨੀ ਅਤੇ ਅੱਧਾ ਦਰਜਨ ਅਣਪਛਾਤੇ ਸਾਥੀਆਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਲਾਸ਼ ਦਾ ਪੋਸਟਮਾਰਟਮ ਅਤੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। 
PunjabKesari
ਗੁੱਸੇ ’ਚ ਆਏ ਰਿਸ਼ਤੇਦਾਰਾਂ ਨੇ ਜਗਰਾਓਂ ਪੁਲ ’ਤੇ ਲਗਭਗ ਅੱਧੇ ਘੰਟੇ ਤੱਕ ਧਰਨਾ ਦੇ ਕੇ ਆਪਣਾ ਰੋਸ ਪ੍ਰਗਟ ਕੀਤਾ। ਇਸ  ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਸਾਬਕਾ ਸਿਹਤ ਮੰਤਰੀ ਸਤਪਾਲ ਗੋਸਾਈਂ, ਸੀਨੀਅਰ ਅਕਾਲੀ ਨੇਤਾ ਰਣਜੀਤ ਸਿੰਘ ਢਿੱਲੋਂ, ਭਾਜਪਾ ਜ਼ਿਲਾ ਪ੍ਰਧਾਨ ਰਵਿੰਦਰ ਅਰੋਡ਼ਾ, ਭਾਜਪਾ ਨੇਤਾ ਗੁਰਦੇਵ ਸ਼ਰਮਾ ਦੇਬੀ ਆਪਣੇ ਸਮਰਥਕਾਂ ਸਮੇਤ ਧਰਨਾ ਸਥਾਨ ’ਤੇ ਪਹੁੰਚੇ ਅਤੇ ਜਾਮ ਖੁੱਲ੍ਹਵਾ ਕੇ ਪੀਡ਼ਤਾਂ ਨੂੰ ਇਨਸਾਫ ਦਿਵਾਉਣ ਲਈ ਨਾਲ ਲੈ ਕੇ ਕਮਿਸ਼ਨਰ ਦਫਤਰ ਪਹੁੰਚੇ। ਦੇਰ ਰਾਤ ਸਮਾਚਾਰ ਲਿਖੇ ਜਾਣ ਤਕ ਰਿੰਕਲ ਦੇ ਰਿਸ਼ਤੇਦਾਰ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ’ਤੇ ਅਡ਼ੇ ਹੋਏ ਸਨ। 
PunjabKesari
ਦੇਰ ਰਾਤ ਰਿੰਕਲ ਦੀ ਮੌਤ ਦੀ ਖ਼ਬਰ ਦਾ ਪਤਾ ਲੱਗਦੇ ਹੀ ਉਸ ਦੇ ਘਰ ਦੇ ਬਾਹਰ ਲੋਕਾਂ ਦਾ ਜਮਾਵਡ਼ਾ ਲੱਗਣਾ ਸ਼ੁਰੂ ਹੋ ਗਿਆ ਸੀ। ਸਾਰੇ ਸਵੇਰ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਸਵੇਰੇ ਲਗਭਗ 11 ਵਜੇ ਰਿੰਕਲ ਦੇ ਘਰ ਦੇ ਬਾਹਰ ਨੇਤਾਵਾਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ। ਅਣਹੋਣੀ ਦੇ ਡਰੋਂ ਪੂਰੇ ਅਮਰਪੁਰਾ ਇਲਾਕੇ  ਨੂੰ ਪੁਲਸ ਛਾਉਣੀ ’ਚ  ਤਬਦੀਲ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਕੌਂਸਲਰ ਨੀਟੂ ਦੇ ਘਰ ਦੇ ਬਾਹਰ ਵੀ ਭਾਰੀ ਫੋਰਸ ਤਾਇਨਾਤ ਕੀਤੀ ਗਈ, ਤਾਂ ਕਿ ਕਿਸੇ ਤਰ੍ਹਾਂ ਦੀ ਭੰਨ-ਤੋੜ ਨਾ ਕੀਤੀ ਜਾ ਸਕੇ। ਇਲਾਕੇ ਵਿਚ ਇਕ ਦਰਜਨ ਐੱਸ. ਐੱਚ. ਓਜ਼, 4 ਏ. ਸੀ. ਪੀਜ਼, 2 ਏ. ਡੀ. ਸੀ. ਪੀਜ਼ ਸਮੇਤ ਮਹਿਲਾ ਫੋਰਸ ਤਾਇਨਾਤ ਕੀਤੀ ਗਈ।
PunjabKesari
 ਅਮਰਪੁਰਾ ਤੋਂ ਪੈਦਲ ਪ੍ਰਦਰਸ਼ਨ ਕਰ  ਰਹੇ ਰਿਸ਼ਤੇਦਾਰਾਂ ਨੂੰ ਪੁਲਸ ਨੇ ਰਸਤੇ ’ਚ ਦੋ ਜਗ੍ਹਾ ਰੋਕਣ ਦਾ ਯਤਨ ਕੀਤਾ ਪਰ ਸਫਲਤਾ ਨਹੀਂ ਮਿਲੀ ਤੇ ਉਹ ਜਗਰਾਓਂ ਪੁਲ ’ਤੇ ਪਹੁੰਚ ਗਏ ਅਤੇ ਅੱਧੇ ਘੰਟੇ ਤੱਕ ਜੰਮ ਕੇ ਪ੍ਰਦਰਸ਼ਨ ਕੀਤਾ। ਇਸ ਕਾਰਨ ਜਗਰਾਓਂ ਪੁਲ ਵੱਲ ਆਉਣ-ਜਾਣ ਵਾਲੇ ਰਸਤੇ ’ਤੇ ਜਾਮ ਲੱਗ ਗਿਆ ਅਤੇ ਐਂਬੂਲੈਂਸ ਵੀ ਜਾਮ ਵਿਚ ਫਸ ਗਈ, ਰਾਹਗੀਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਤਾ ਲਗਦੇ ਹੀ ਪਹੁੰਚੇ ਉਕਤ ਨੇਤਾਵਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾ ਕੇ ਧਰਨਾ ਸਮਾਪਤ ਕਰਵਾਇਆ ਅਤੇ ਕਾਂਗਰਸੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪੁਲਸ ਕਮਿਸ਼ਨਰ ਦਫਤਰ ਪਹੁੰਚੇ। ਜਿੱਥੇ ਕਾਂਗਰਸੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪੁਲਸ ਕਮਿਸ਼ਨਰ ਅਤੇ ਪੀਡ਼ਤ ਪਰਿਵਾਰ ਦੇ ਸਾਹਮਣੇ ਅੱਧੇ ਘੰਟੇ ਤੱਕ ਚੱਲੀ ਗੱਲਬਾਤ ਤੋਂ ਬਾਅਦ ਉਨ੍ਹਾਂ ਨੂੰ ਵਿਸ਼ਵਾਸ ਹੋਇਆ ਕਿ ਪੁਲਸ ਵਲੋਂ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ। 


Related News