ਮਾਮਲਾ ਨਾਬਾਲਿਗ ਨਾਲ ਕੁੱਟਮਾਰ ਦਾ : ਪੁਲਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

05/18/2022 11:43:50 AM

ਮਲੋਟ (ਜੁਨੇਜਾ) : ਨਾਬਾਲਿਗ ਲੜਕੇ ਨੂੰ ਅਲਫ਼ ਨੰਗਾ ਕਰਕੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਵਿਅਕਤੀ ਨੂੰ ਅੱਜ ਪੁਲਸ ਨੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਕਥਿਤ ਦੋਸ਼ੀ ਦਾ ਇਕ ਦਿਨਾ ਰਿਮਾਂਡ ਦਿੱਤਾ ਹੈ। ਉਧਰ ਕਾਨੂੰਨੀ ਮਾਹਿਰ ਇਸ ਮਾਮਲੇ ਵਿਚ ਦੋਸ਼ੀ ਵਿਰੁੱਧ ਚਿਲਡਰਨ ਪੋਰਨ ਵੀਡੀਓਗ੍ਰਾਫ਼ੀ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਸਬੰਧੀ ਬਣਦੀਆਂ ਧਾਰਾਵਾਂ ਜੋੜਨ ਦੀ ਮੰਗ ਕਰ ਰਹੇ ਹਨ | ਜ਼ਿਕਰਯੋਗ ਹੈ ਕਿ 6 ਮਈ ਨੂੰ ਨਾਬਾਲਿਗ ਲੜਕੇ ਅਤੇ ਉਸਦੀ ਮਾਤਾ ਦੀ ਕੁੱਟਮਾਰ ਕਰਕੇ ਵੀਡੀਓ ਬਣਾਉਣ ਵਾਲੇ ਦੋਸ਼ੀ ਅਰਸ਼ਦੀਪ ਸਿੰਘ ਨੂੰ ਕੱਲ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਅੱਜ ਉਸਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਿਥੇ ਅਦਾਲਤ ਨੇ ਉਸਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ।

ਇਹ ਵੀ ਪੜ੍ਹੋ : ਵਹਿਸ਼ੀਪੁਣੇ ਦੀ ਹੱਦ! ਪਤਨੀ ਨੂੰ ਲਗਾਇਆ ਹੱਥ ਤਾਂ 12 ਸਾਲਾ ਨਾਬਾਲਗ ਨੂੰ ਨੰਗਾ ਕਰਕੇ ਡੰਡਿਆਂ ਨਾਲ ਕੁੱਟਿਆ

ਪੁਲਸ ਨੂੰ ਬਣਦੀਆਂ ਧਾਰਾਵਾਂ ਲਾਉਣ ਦੀ ਅਪੀਲ

ਉਧਰ ਪੁਲਸ ਨੇ ਅਰਸ਼ਦੀਪ ਸਿੰਘ ਵਿਰੁੱਧ ਜੁਵੇਨਾਇਲ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ ਪਰ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਕੁੱਟਮਾਰ ਦਾ ਕਾਰਨ ਦੋਸ਼ੀ ਦੀ ਪਤਨੀ ਸੀ ਪਰ ਪੁਲਸ ਨੇ ਕਹਾਣੀ ਬਦਲ ਦਿੱਤੀ। ਇਸ ਤੋਂ ਇਲਾਵਾ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਇਸ ਮਾਮਲੇ ਵਿਚ ਉਸ ਵਿਰੁੱਧ ਨਾਬਾਲਿਗ ਲੜਕੇ ਨੂੰ ਨਗਨ ਕਰਨ ਕਰਕੇ ਵੀਡੀਓ ਬਣਾਉਣ ਦੇ ਮਾਮਲੇ ਵਿਚ ਪੋਰਨ ਵੀਡੀਓਗ੍ਰਾਫੀ ਕਰਨ ਤੇ ਪੋਕਸੋ ਦਾ ਸ਼ੈਕਸ਼ਨ 14 ਅਤੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰਨ ਸਬੰਧੀ ਧਾਰਾਵਾਂ ਲੱਗਣੀਆਂ ਬਾਕੀ ਹਨ।

ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਇਸ ਤੋਂ ਇਲਾਵਾ ਉਕਤ ਦੋਸ਼ੀ ਦਾ ਪਾਸਪੋਰਟ ਜ਼ਬਤ ਕਰਕੇ ਕਾਰਵਾਈ ਕੀਤੀ ਜਾਵੇ ਕਿਉਂਕਿ ਮੁੱਖ ਅਫ਼ਸਰ ਸਿਟੀ ਮਲੋਟ ਨੇ ਹੀ ਦੱਸਿਆ ਕਿ ਅਰਸ਼ਦੀਪ ਸਿੰਘ ਬਾਹਰ ਜਾਣ ਦੀ ਤਿਆਰੀ ਵਿਚ ਹੈ | ਸੀ. ਪੀ. ਐੱਮ. ਦੇ ਸਕੱਤਰ ਗਿਆਨ ਚੰਦ ਸਾਹਨੀ ਨੇ ਪੰਜਾਬ ਸਟੇਟ ਕਮਿਸ਼ਨ ਆਫ਼ ਦਿ ਰਾਈਟਸ ਆਫ ਚਿਰਲਡਰਨ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ। ਇਸ ਮਾਮਲੇ ਸਬੰਧੀ ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਜਾਂਚ ਜਾਰੀ ਹੈ ਅਤੇ ਦੋਸ਼ੀ ਵਿਰੁੱਧ ਕੋਈ ਢਿੱਲ ਨਹੀਂ ਵਰਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News