ਦੀਪ ਸਿੱਧੂ ਦੀਆਂ ਮੁੜ ਵਧੀਆਂ ਮੁਸ਼ਕਿਲਾਂ, ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ’ਤੇ ਮੁਕੱਦਮਾ ਦਰਜ
Monday, May 24, 2021 - 02:30 PM (IST)
ਫਰੀਦਕੋਟ (ਬਿਊਰੋ)– ਜੈਤੋ ’ਚ ਕੋਰੋਨਾ ਮਹਾਮਾਰੀ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਦੀਪ ਸਿੱਧੂ ’ਤੇ ਮੁਕੱਦਮਾ ਦਰਜ ਹੋਇਆ ਹੈ। ਬੀਤੇ ਦਿਨੀਂ ਦੀਪ ਸਿੱਧੂ ਜੈਤੋ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਜੈਤੋ ਦੇ ਗੁਰਦੁਆਰਾ ਜੈਤੇਆਣਾ ਸਾਹਿਬ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ ਸੀ।
ਜੈਤੋ ਪੁਲਸ ਨੇ ਦੀਪ ਸਿੱਧੂ ਖ਼ਿਲਾਫ਼ ਮਹਾਮਾਰੀ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਮੁਕੱਦਮਾ ਦਰਜ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਦੀਪ ਸਿੱਧੂ ਹੁਣ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕਿਸਾਨ ਅੰਦੋਲਨ ’ਚ ਸ਼ਮੂਲੀਅਤ ਕਰਨ ਦੀ ਅਪੀਲ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਜੇਲ੍ਹ 'ਚੋਂ ਬਾਹਰ ਨਿਕਲਦੇ ਹੀ ਐਕਸ਼ਨ ਮੋਡ 'ਚ ਦੀਪ ਸਿੱਧੂ, ਪਿੰਡ-ਪਿੰਡ ਜਾ ਕਰ ਰਹੇ ਐਲਾਨ
ਦੀਪ ਸਿੱਧੂ ਨੇ ਜੈਤੇਆਣਾ ਗੁਰਦੁਆਰਾ ਵਿਖੇ ਭਾਸ਼ਣ ਦਿੱਤਾ, ਜਿਥੇ 100 ਤੋਂ 120 ਲੋਕਾਂ ਦਾ ਇਕੱਠ ਹੋ ਗਿਆ। ਦੀਪ ਸਿੱਧੂ ਨੇ ਇਸ ਦੌਰਾਨ ਮਾਸਕ ਵੀ ਨਹੀਂ ਪਹਿਨਿਆ ਸੀ।
ਪੁਲਸ ਮੁਤਾਬਕ ਦੀਪ ਸਿੱਧੂ ਵਲੋਂ ਪਿੰਡ ਮੱਤਾ ਪਹੁੰਚ ਕੇ ਵੀ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਹਾਲਾਂਕਿ ਦੀਪ ਸਿੱਧੂ ਨੇ ਇਸ ਦੌਰਾਨ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਸਿਲੰਡਰ ਵੀ ਵੰਡੇ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।