ਡੇਢ ਲੱਖ ਲੁੱਟਣ ਵਾਲੇ ਨੌਜਵਾਨਾਂ ਖਿਲਾਫ ਮਾਮਲਾ ਦਰਜ

07/03/2017 3:00:12 PM

ਕਾਦੀਆਂ — ਕਾਦੀਆਂ-ਬਟਾਲਾ ਰੋਡ 'ਤੇ ਮੋਟਰਸਾਈਕਲ ਸਵਾਰਾਂ ਤੋਂ ਪੈਸੇ ਖੋਹਣ ਦੇ ਦੋਸ਼ ਹੇਠ ਨਜ਼ਦੀਕੀ ਸੇਖਵਾਂ ਪੁਲਸ ਵੱਲੋਂ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਜਾਣਕਾਰੀ ਦਿੰਦਿਆਂ ਅਸ਼ੀਸ਼ ਮਲਹੋਤਰਾ ਪੁੱਤਰ ਜਨਕ ਰਾਜ ਵਾਸੀ ਪਹਾੜੀ ਗੇਟ ਬਟਾਲਾ ਨੇ ਦੱਸਿਆ ਕਿ ਉਸ ਦੀ ਹਰਚੋਵਾਲ 'ਚ ਆਈਡੀਆ ਡਿਸਟ੍ਰੀਬਿਊਟਰ ਦੀ ਦੁਕਾਨ ਹੈ। ਅੱਜ ਉਹ ਅਤੇ ਦਾਨਿਸ਼ ਮਲਹੋਤਰਾ ਸ਼ਾਮ ਵੇਲੇ ਮੋਟਰਸਾਈਕਲ 'ਤੇ 1 ਲੱਖ 50 ਹਜ਼ਾਰ ਰੁਪਏ ਲੈ ਕੇ ਬਟਾਲਾ ਜਾ ਰਹੇ ਸਨ ਕਿ ਕਾਦੀਆਂ-ਬਟਾਲਾ ਰੋਡ 'ਤੇ ਗੁਰਦੁਆਰਾ ਸਾਹਿਬ ਤੋਂ ਥੋੜ੍ਹਾ ਅੱਗੇ ਇਕ ਪਲਸਰ ਮੋਟਰਸਾਈਕਲ ਨੰਬਰ 9230 ਉਪਰ ਤਿੰਨ ਨੌਜਵਾਨ ਸਵਾਰ ਸਨ। ਇਨ੍ਹਾਂ ਚੋਂ ਪਿੱਛੇ ਬੈਠੇ ਲੜਕੇ ਨੇ ਸਾਡੇ 'ਤੇ ਮਿਰਚਾਂ ਸੁੱਟੀਆਂ ਤੇ ਰੁਪਏ ਖੋਹ ਕੇ ਲੈ ਗਏ, ਉਨ੍ਹਾਂ ਦਾ ਪਿੱਛਾ ਕਰਨ 'ਤੇ ਪਤਾ ਲੱਗਾ ਕਿ ਮੋਟਰਸਾਈਕਲ ਚਲਾਉਣ ਵਾਲਾ ਪਿੰਡ ਪੰਜ ਖਡਾਲ ਦਾ ਵਾਸੀ ਗੋਬਿੰਦਾ ਪੁੱਤਰ ਪੰਮਾ ਹੈ। ਉਸ ਨੂੰ ਪੁੱਛਿਆ ਕਿ ਪੈਸਿਆਂ ਵਾਲਾ ਬੈਗ ਅਤੇ ਬਾਕੀ ਵਿਅਕਤੀ ਕਿਥੇ ਹਨ ਪਰ ਪਿੰਡ ਵਾਲਿਆਂ ਦੇ ਵਿਰੋਧ ਕਰਨ 'ਤੇ ਉਹ ਵਾਪਸ ਆ ਗਏ ।ਇਸ ਸਬੰਧੀ ਏ. ਐੱਸ. ਆਈ. ਨੇ ਦੱਸਿਆ ਕਿ ਅਸ਼ੀਸ਼ ਮਲਹੋਤਰਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।


Related News