ਪੇਸ਼ੀ ਨਾ ਭੁਗਤਣ ''ਤੇ ਦੋ ਖਿਲਾਫ ਮਾਮਲਾ ਦਰਜ

Saturday, Jun 10, 2017 - 05:34 PM (IST)

ਪੇਸ਼ੀ ਨਾ ਭੁਗਤਣ ''ਤੇ ਦੋ ਖਿਲਾਫ ਮਾਮਲਾ ਦਰਜ


ਤਰਨਤਾਰਨ(ਰਾਜੂ)—ਥਾਣਾ ਸਦਰ ਦੀ ਪੁਲਸ ਨੇ ਅਦਾਲਤ 'ਚ ਪੇਸ਼ੀ ਨਾ ਭੁਗਤਣ 'ਤੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਸੁਮਿਤ ਭੱਲਾ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀਆਂ ਹਦਾਇਤਾਂ 'ਤੇ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪੁੱਤਰ ਜਸਵੰਤ ਸਿੰਘ ਖਿਲਾਫ ਤਰਨਤਾਰਨ ਵਿਖੇ ਮਾਮਲਾ ਦਰਜ ਸੀ ਅਤੇ ਜਿਸ ਦੀ ਪੇਸ਼ੀ ਸੀ ਜੋ ਕਿ ਪੇਸ਼ੀ ਭੁਗਤਣ ਨਹੀਂ ਆਇਆ। ਇਸੇ ਤਰ੍ਹਾਂ ਸਤੀਸ਼ ਕੁਮਾਰ ਪੁੱਤਰ ਰਾਮ ਨਾਥ ਅਗਰਵਾਲ ਵਾਸੀ ਨੰਗਲੀ ਵਤੀਕਾ, ਬੀ. ਐੱਸ. ਐੱਫ. ਰੋਡ ਗੁਰਦਾਸਪੁਰ ਜੋ ਜ਼ੇਰੇ ਧਾਰਾ 138 ਐੱਨ. ਆਈ. ਐਕਟ ਅਧੀਨ ਥਾਣਾ ਸਿਟੀ ਵਿਖੇ ਦੋਸ਼ੀ ਹੈ ਵੀ ਤਰੀਕ 'ਤੇ ਪੇਸ਼ੀ ਤੋਂ ਗੈਰ ਹਾਜ਼ਰ ਪਾਇਆ ਗਿਆ।


Related News