ਅਮਰੀਕਾ ਨਾ ਭੇਜਣ ''ਤੇ ਟਰੈਵਲ ਏਜੰਟ ਵਿਰੁੱਧ ਕੇਸ ਦਰਜ
Friday, Nov 10, 2017 - 04:52 AM (IST)
ਮੁਕੇਰੀਆਂ, (ਝਾਵਰ)- ਮੁਕੇਰੀਆਂ ਪੁਲਸ ਵੱਲੋਂ ਪਿੰਡ ਪਰੀਕਾ ਦੇ ਨੌਜਵਾਨ ਸਰਬਜੀਤ ਸਿੰਘ ਪੁੱਤਰ ਜਰਨੈਲ ਸਿੰਘ ਨੂੰ ਟਰੈਵਲ ਏਜੰਟ ਸੁਖਵਿੰਦਰ ਸਿੰਘ ਉਰਫ਼ ਨਿੱਕਾ ਪੁੱਤਰ ਬਲਕਾਰ ਸਿੰਘ ਵਾਸੀ ਮੈਂਹਦੀਪੁਰ ਵੱਲੋਂ ਵਿਦੇਸ਼ ਨਾ ਭੇਜਣ 'ਤੇ ਉਸ ਵਿਰੁੱਧ ਧਾਰਾ 406, 420 ਆਈ. ਪੀ. ਸੀ. ਤੇ 24 ਇਮੀਗ੍ਰੇਸ਼ਨ ਐਕਟ 1983 ਅਧੀਨ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਨੌਜਵਾਨ ਸਰਬਜੀਤ ਸਿੰਘ ਦੀ ਮਾਤਾ ਸਤਪਾਲ ਕੌਰ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਪੁੱਤਰ ਨੂੰ ਅਮਰੀਕਾ ਭੇਜਣ ਲਈ 6 ਲੱਖ ਰੁਪਏ ਟਰੈਵਲ ਏਜੰਟ ਸੁਖਵਿੰਦਰ ਸਿੰਘ ਉਰਫ਼ ਨਿੱਕਾ ਨੇ ਨਕਦ ਰੂਪ 'ਚ ਲਏ ਤੇ 5 ਲੱਖ 90 ਹਜ਼ਾਰ ਰੁਪਏ ਉਸ ਦੇ ਬੈਂਕ ਅਕਾਊਂਟ 'ਚ ਜਮ੍ਹਾ ਕਰਵਾ ਦਿੱਤਾ। ਵਿਦੇਸ਼ ਭੇਜਣ ਲਈ 35 ਲੱਖ ਰੁਪਏ 'ਚ ਸੌਦਾ ਹੋਇਆ ਤੇ ਬਾਕੀ 23 ਲੱਖ ਰੁਪਏ ਉਸ ਦੇ ਬੇਟੇ ਦੇ ਅਮਰੀਕਾ ਪਹੁੰਚਣ 'ਤੇ ਦਿੱਤਾ ਜਾਣਾ ਸੀ ਪਰ ਇਹ ਟਰੈਵਲ ਏਜੰਟ ਉਸ ਦੇ ਲੜਕੇ ਨੂੰ ਅਮਰੀਕਾ ਭੇਜਣ ਦੀ ਬਜਾਏ ਕਿਸ਼ਤੀ ਰਾਹੀਂ ਬਹਾਮਸ ਲੈ ਗਿਆ ਤੇ 3 ਅਗਸਤ 2017 ਤੋਂ ਬਾਅਦ ਉਨ੍ਹਾਂ ਦਾ ਆਪਣੇ ਬੇਟੇ ਨਾਲੋਂ ਸੰਪਰਕ ਟੁੱਟ ਗਿਆ।
ਜਦੋਂ ਅਸੀਂ ਟਰੈਵਲ ਏਜੰਟ ਤੋਂ ਆਪਣੇ ਬੇਟੇ ਬਾਰੇ ਅਸਲੀਅਤ ਜਾਣਨੀ ਚਾਹੀ ਤਾਂ ਉਹ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਪਿਆ। ਜਾਂਚ ਉਪਰੰਤ ਟਰੈਵਲ ਏਜੰਟ ਵਿਰੁੱਧ ਕੇਸ ਦਰਜ ਕਰ ਲਿਆ। ਅਗਲੇਰੀ ਜਾਂਚ ਏ. ਐੱਸ. ਆਈ. ਅਵਤਾਰ ਸਿੰਘ ਨੂੰ ਸੌਂਪੀ ਗਈ ਹੈ।
