ਧੋਖਾਦੇਹੀ ਦੇ ਮਾਮਲੇ ''ਚ ਚਾਰ ਖਿਲਾਫ਼ ਮਾਮਲਾ ਦਰਜ
Saturday, Mar 31, 2018 - 06:30 AM (IST)

ਪੱਟੀ/ਤਰਨਤਾਰਨ, (ਪਾਠਕ, ਬੇਅੰਤ, ਰਾਜੂ )- ਥਾਣਾ ਸਿਟੀ ਪੱਟੀ ਵਿਖੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਸਲਾਹਕਾਰ ਗੁਰਮੁਖ ਸਿੰਘ ਘੁੱਲ੍ਹਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸਿਤਾਰਾ ਸਿੰਘ ਸੰਧੂ ਡਲੀਰੀ, ਗੁਰਿੰਦਰ ਸਿੰਘ ਪਨਗੋਟਾ ਹਾਲ ਵਾਸੀ ਪੱਟੀ ਤੇ ਬਿਕਰਮਜੀਤ ਸਿੰਘ ਵਾਸੀ ਛੇਹਰਟਾ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਰਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਵਾਰਡ ਨੰਬਰ-15 ਪੱਟੀ ਨੇ ਦੱਸਿਆ ਕੇ ਮੈਂ ਤਿੰਨ ਟਰੱਕ ਸੈਂਟਰਲ ਮਾਝਾ ਟਰੱਕ ਯੂਨੀਅਨ ਪੱਟੀ ਦੇ ਪ੍ਰਧਾਨ ਨਾਲ ਕਿਰਾਏ-ਭਾੜੇ 'ਤੇ ਪੰਜਾਬ ਸੈਂਟਰਲ ਏਜੰਸੀਆਂ ਦੇ ਮਾਲ ਦੀ ਢੋਆ-ਢੁਆਈ ਲਈ ਲਾਏ ਸਨ। ਮਾਰਚ 2013 ਵਿਚ ਇਸ ਟਰੱਕ ਯੂਨੀਅਨ ਤੇ ਗੁਰਮੁਖ ਸਿੰਘ ਘੁੱਲ੍ਹਾ ਵੱਲੋਂ ਇਸ ਯੂਨੀਅਨ ਦਾ ਨਾਂ ਬਦਲ ਕੇ ਮਾਝਾ ਸੈਂਟਰਲ ਟਰੱਕ ਆਪ੍ਰੇਟਰ ਸੋਸਾਇਟੀ ਰੱਖ ਲਿਆ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਗੁਰਮੁੱਖ ਸਿੰਘ ਘੁੱਲ੍ਹਾ ਨਾਲ ਟਰੱਕ ਭਾੜਾ ਦੀ ਕੁੱਲ ਰਕਮ ਢਾਈ ਕਰੋੜ ਰੁਪਏ ਬਣਦੀ ਸੀ, ਜਿਸ 'ਤੇ ਉਕਤ ਨੇ ਉਸ ਨੂੰ ਪ੍ਰਧਾਨ ਬਲਦੇਵ ਸਿੰਘ ਦੇ ਜਾਅਲੀ ਦਸਤਖਤ ਕਰ ਕੇ 50 ਲੱਖ ਰੁਪਏ ਦੀ ਰਸੀਦ ਦੇ ਕੇ ਉਸ ਨਾਲ ਧੋਖਾਦੇਹੀ ਕੀਤੀ ਹੈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।