ਕਤਲ ਦੇ ਮਾਮਲੇ ''ਚ 9 ਵਿਅਕਤੀਆਂ ਵਿਰੁੱਧ ਕੇਸ ਦਰਜ
Sunday, Oct 29, 2017 - 06:17 AM (IST)
ਚਮਿਆਰੀ, (ਸੰਧੂ)-ਬੀਤੀ ਸ਼ਾਮ ਕਸਬਾ ਚਮਿਆਰੀ ਦੇ ਮੁੱਖ ਚੌਕ 'ਚ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦ ਕਿ ਤਿੰਨ ਵਿਅਕਤੀ ਜ਼ਖਮੀ ਹੋ ਗਏ ਸਨ। ਉਕਤ ਘਟਨਾ ਦੀ ਜਾਂਚ ਕਰ ਰਹੀ ਸਬੰਧਤ ਥਾਣਾ ਅਜਨਾਲਾ ਦੀ ਪੁਲਸ ਨੇ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਮੁਖੀ ਇੰਸਪੈਕਟਰ ਪਰਮਵੀਰ ਸਿੰਘ ਸੈਣੀ ਨੇ ਦੱਸਿਆ ਕਿ ਚਮਿਆਰੀ ਵਿਖੇ ਦੋ ਧਿਰਾਂ ਵਿਚਕਾਰ ਹੋਈ ਝੜਪ ਦੇ ਮਾਮਲੇ 'ਚ ਮ੍ਰਿਤਕ ਜਗਦੇਵ ਸਿੰਘ ਜੱਗਾ ਦੇ ਭਤੀਜੇ ਰਾਜਦੀਪ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਕਸਬਾ ਚਮਿਆਰੀ ਦੇ ਬਿਆਨਾਂ ਦੇ ਆਧਾਰ 'ਤੇ ਪਰਮਜੀਤ ਸਿੰਘ ਪੁੱਤਰ ਚੈਂਚਲ ਸਿੰਘ, ਚੈਂਚਲ ਸਿੰਘ ਪੁੱਤਰ ਗੁਰਬਚਨ ਸਿੰਘ, ਅਰਸ਼ਦੀਪ ਸਿੰਘ ਪੁੱਤਰ ਕੁਲਦੀਪ ਸਿੰਘ, ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਸਾਰੇ ਵਾਸੀ ਭੂਰੇਗਿੱਲ, ਲਵਦੀਪ ਸਿੰਘ ਪੁੱਤਰ ਜਸਵੰਤ ਸਿੰਘ ਤੇ ਗਗਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਹਰੜ੍ਹ ਨੇੜੇ ਭੂਰੇਗਿੱਲ, ਕਰਨ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਉੜਧਨ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਅਜਨਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਕਸਬਾ ਚਮਿਆਰੀ ਵਿਖੇ ਦੋ ਧਿਰਾਂ ਵਿਚਾਲੇ ਹੋਈ ਝੜਪ ਦੌਰਾਨ ਜਗਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਧਰਮਪਾਲ ਸਿੰਘ ਪੁੱਤਰ ਜਗਦੇਵ ਸਿੰਘ, ਭਗਵਾਨ ਸਿੰਘ ਪੁੱਤਰ ਜੋਗਿੰਦਰ ਸਿੰਘ ਤੇ ਦੂਜੀ ਧਿਰ ਵੱਲੋਂ ਪਰਮਜੀਤ ਸਿੰਘ ਪੁੱਤਰ ਚੈਂਚਲ ਸਿੰਘ ਜ਼ਖਮੀ ਹੋ ਗਏ ਸਨ।
ਕਸਬਾ ਚਮਿਆਰੀ ਦੇ ਬਾਜ਼ਾਰ ਮੁਕੰਮਲ ਬੰਦ
ਮਾਮੂਲੀ ਤਕਰਾਰ ਉਪਰੰਤ ਹੋਈ ਖੂਨੀ ਝੜਪ ਦੌਰਾਨ ਕਸਬਾ ਚਮਿਆਰੀ ਦੇ ਜਗਦੇਵ ਸਿੰਘ ਢਿੱਲੋਂ ਦੀ ਹੋਈ ਦਰਦਨਾਕ ਮੌਤ ਦੇ ਸੋਗ ਵਜੋਂ ਜਿੱਥੇ ਇਲਾਕੇ 'ਚ ਦਹਿਸ਼ਤ ਤੇ ਸੋਗ ਦੀ ਲਹਿਰ ਹੈ, ਉਥੇ ਹੀ ਅੱਜ ਕਸਬੇ ਦੇ ਸਮੁੱਚੇ ਬਾਜ਼ਾਰ ਵੀ ਸਾਰਾ ਦਿਨ ਮੁਕੰਮਲ ਬੰਦ ਰਹੇ।
ਇਲਾਕਾ ਨਿਵਾਸੀਆਂ ਨੇ ਹਲਕਾ ਵਿਧਾਇਕ ਤੇ ਪੁਲਸ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਪਿੱਛਲੇ ਸਮੇਂ ਦੌਰਾਨ ਸਥਾਨਕ ਕਸਬੇ 'ਚ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਦੇਖਦਿਆਂ ਕਸਬਾ ਚਮਿਆਰੀ ਵਿਖੇ ਪੁਲਸ ਚੌਂਕੀ ਸਥਾਪਿਤ ਕੀਤੀ ਜਾਵੇ
