ਅੰਮ੍ਰਿਤਸਰ : ਤਸਵੀਰਾਂ ''ਚ ਦੇਖੋ ਕਿਵੇਂ ਧੂੰ-ਧੂੰ ਕਰਕੇ ਸੜੀਆਂ ਖੜ੍ਹੀਆਂ 3 ਗੱਡੀਆਂ

05/16/2020 4:27:54 PM

ਅੰਮ੍ਰਿਤਸਰ (ਰਮਨ) : ਇੱਥੋਂ ਦੇ ਗੋਲਬਾਗ 'ਚ ਖੜ੍ਹੀਆਂ ਤਿੰਨ ਗੱਡੀਆਂ ਨੂੰ ਤੜਕੇ ਸਵੇਰੇ ਅਚਾਨਕ ਅੱਗ ਲੱਗ ਗਈ। ਜਿਸ ਮੌਕੇ 'ਤੇ ਨਗਰ ਨਿਗਮ ਫਾਇਰ ਬ੍ਰਿਗੇਡ ਅਤੇ ਰਾਮ ਸੇਵਾ ਸੰਸਥਾ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ। ਲੋਕਾਂ ਨੇ ਦੋਸ਼ ਲਗਾਇਆ ਇਨ੍ਹਾਂ ਗੱਡੀਆਂ ਨੂੰ ਕਿਸੇ ਸ਼ਰਾਰਤੀ ਤੱਤ ਨੇ ਜਾਣ ਬੂਝ ਕੇ ਅੱਗ ਲਗਾਈ ਹੈ, ਇਸ ਤਰ੍ਹਾਂ ਗੱਡੀਆਂ ਨੂੰ ਅੱਗ ਨਹੀਂ ਲੱਗ ਸਕਦੀ ਹੈ। ਇਹ ਗੱਡੀਆਂ ਸਾਹਮਣੇ ਰਹਿ ਰਹੇ ਕਾਲੋਨੀ ਵਾਲਿਆਂ ਦੀਆਂ ਹਨ, ਜਿਨ੍ਹਾਂ 'ਚ 2 ਗੱਡੀਆਂ ਆਈ10 ਅਤੇ ਇਕ ਡਬਲਿਊ. ਆਰ. ਬੀ. ਹੈ, ਜੋ ਕਿ ਸਾਰੀਆਂ ਜਲ ਕੇ ਰਾਖ ਹੋ ਗਈਆਂ ਹਨ।

PunjabKesari

ਇਸ ਨੂੰ ਲੈ ਕੇ ਕੁਝ ਨੇਤਾਵਾਂ ਵਲੋਂ ਪੁਲਸ ਅੱਗੇ ਇਹ ਮੁੱਦਾ ਉਠਾਇਆ ਗਿਆ ਹੈ। ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਜਗਮੋਹਨ ਸਿੰਘ, ਏ. ਡੀ. ਸੀ. ਪੀ. ਹਰਜੀਤ ਸਿੰਘ ਧਾਲੀਵਾਲ, ਏ. ਸੀ. ਪੀ. ਸੁਖਜਿੰਦਰ ਸਿੰਘ ਪੁਲਸ ਫੋਰਸ ਸਮੇਤ ਮੌਕੇ 'ਤੇ ਪੁੱਜੇ ਹਨ। ਮੌਕੇ 'ਤੇ ਪੁੱਜੀ ਪੁਲਸ ਫੋਰਸ ਵਲੋਂ ਗੱਡੀਆਂ ਨੂੰ ਲੱਗੀ ਅੱਗ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

PunjabKesari

PunjabKesari

 

PunjabKesari


Anuradha

Content Editor

Related News