ਕੈਰੀਬੈਗ ਦੇ ਚਾਰਜ ਵਸੂਲਣਾ ਡੋਮੀਨੋਜ਼ ਨੂੰ ਪਿਆ ਮਹਿੰਗਾ
Monday, Feb 17, 2020 - 03:26 PM (IST)
ਚੰਡੀਗੜ੍ਹ (ਰਾਜਿੰਦਰ) : ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਕੈਰੀਬੈਗ ਦੇ ਮਾਮਲੇ 'ਤੇ ਡੋਮੀਨੋਜ਼ ਚੰਡੀਗੜ੍ਹ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਚਾਰ ਹਫਤਿਆਂ ਅੰਦਰ ਰੈਸਪੋਂਡੈਂਟ ਪੰਕਜ ਚਾਂਦਗੋਠੀਆ ਨੂੰ ਡਿਮਾਂਡ ਡਰਾਫਟ ਦੇ ਰੂਪ 'ਚ 5,000 ਰੁਪਏ ਅਦਾ ਕਰਨ, ਨਾਲ ਹੀ ਉਨ੍ਹਾਂ ਅਜੇ ਫਿਲਹਾਲ ਸਟੇਟ ਕਮਿਸ਼ਨ ਦੇ ਪਟੀਸ਼ਨਰ ਡੋਮੀਨੋਜ਼ ਜੁਬੀਲੈਂਟ ਫੂਡਵਰਕਸ ਲਿਮਟਿਡ ਨੇ ਇਹ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਨੂੰ ਡਿਸਟ੍ਰਿਕਟ ਫੋਰਮ 'ਚ ਢਾਈ ਲੱਖ ਰੁਪਏ ਜਮ੍ਹਾਂ ਕਰਵਾਉਣਗੇ ਹੋਣਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਿਕਾਇਤ ਕਰਤਾ ਪੰਕਜ ਚਾਂਦਗੋਠੀਆ ਨੇ ਖਪਤਕਾਰ ਫੋਰਮ-1 ਡੋਮੀਨੋਜ਼ ਸੈਕਟਰ-8 ਚੰਡੀਗੜ੍ਹ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ। ਸ਼ਿਕਾਇਤ 'ਚ ਉਨ੍ਹਾਂ ਦੱਸਿਆ ਸੀ ਕਿ ਉਕਤ ਆਊਟਲੈੱਟ ਤੋਂ ਉਨ੍ਹਾਂ ਨੇ 2 ਪਿੱਜ਼ਾ ਆਰਡਰ ਕੀਤੇ। ਉਹ ਬਿੱਲ ਦੇਖ ਕੇ ਹੈਰਾਨ ਰਹਿ ਗਏ ਕਿ ਇਸ 'ਚ ਕੈਰੀਬੈਗਜ਼ ਲਈ 13 ਰੁਪਏ ਚਾਰਜ ਕੀਤੇ ਗਏ ਸਨ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ ਅਤੇ ਫੋਰਮ ਨੇ ਫੈਸਲਾ ਸੁਣਾਇਆ ਸੀ।
ਉੱਥੇ ਹੀ ਕਮਿਸ਼ਨ ਨੇ ਆਪਮੇ ਹੁਕਮਾਂ 'ਚ ਕਿਹਾ ਸੀ ਕਿ ਆਊਟਲੈੱਟ ਆਪਣੇ ਕਸਟਮਰਾਂ ਨੂੰ ਮੁਫਤ ਕੈਰੀਬੈਗ ਮੁਹੱਈਆ ਕਰਾਉਣ। ਕੈਰੀਬੈਗ ਲਈ ਚਾਰਜ ਕੀਤੇ ਗਏ 13.33 ਰੀਫੰਡ ਕਰਨ, ਮਾਨਸਿਕ ਪੀੜਾ ਅਤੇ ਤੰਗ ਕਰਨ ਲਈ ਮੁਆਵਜ਼ਾ ਅਤੇ ਮੁਕੱਦਮਾ ਖਰਚ ਦੇ ਰੂਪ 'ਚ 1500 ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤੋਂ ਇਲਾਵਾ 10 ਹਜ਼ਾਰ ਰੁਪਏ ਕੰਜ਼ਿਊਮਰ ਲੀਗਲ ਏਡ ਅਕਾਊਂਟ 'ਚ ਅਤੇ 4.90 ਲੱਖ ਰੁਪਏ ਪੀ. ਜੀ. ਆਈ. ਦੇ ਪੂਅਰ ਪੇਸ਼ੈਂਟ ਵੈੱਲਫੇਅਰ ਫੰਡ 'ਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ।