ਕਾਰ ਸਵਾਰ ਸਮੱਗਲਰ ਹੈਰੋਇਨ ਸਣੇ ਗ੍ਰਿਫਤਾਰ

Monday, Jun 19, 2017 - 07:06 AM (IST)

ਕਾਰ ਸਵਾਰ ਸਮੱਗਲਰ ਹੈਰੋਇਨ ਸਣੇ ਗ੍ਰਿਫਤਾਰ

ਲੁਧਿਆਣਾ, (ਰਿਸ਼ੀ)- ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਸ਼ਨੀਵਾਰ ਨੂੰ ਈਸ਼ਾ ਨਗਰੀ ਪੁਲੀ ਨੇੜੇ ਕਾਰ ਸਵਾਰ ਸਮੱਗਲਰ ਨੂੰ 7 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਰਾਮਪਾਲ ਅਨੁਸਾਰ ਫੜੇ ਗਏ ਦੋਸ਼ੀ ਦੀ ਪਛਾਣ ਪਵਨਜੀਤ ਸਿੰਘ ਨਿਵਾਸੀ ਸਾਹਨੇਵਾਲ ਦੇ ਰੂਪ ਵਿਚ ਹੋਈ ਹੈ। ਦੂਸਰੇ ਮਾਮਲੇ ਵਿਚ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਪੀਰੂ ਬੰਦਾ ਇਲਾਕੇ ਵਿਚ ਰਹਿਣ ਵਾਲੇ ਇਕ ਸਮੱਗਲਰ ਦੇ ਘਰ ਸ਼ਨੀਵਾਰ ਨੂੰ ਸੂਚਨਾ ਦੇ ਆਧਾਰ 'ਤੇ ਰੇਡ ਮਾਰ ਕੇ 2 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸੁਖਪਾਲ ਸਿੰਘ ਅਨੁਸਾਰ ਫੜੇ ਗਏ ਦੋਸ਼ੀ ਦੀ ਪਛਾਣ ਰਾਜ ਕੁਮਾਰ ਦੇ ਰੂਪ ਵਿਚ ਹੋਈ ਹੈ। 


Related News