ਨਾਬਾਲਿਗ ਨੇ ਤੇਜ਼ ਰਫ਼ਤਾਰ ਕਾਰ ਸਕੂਲੀ ਬੱਚਿਆਂ ਨਾਲ ਭਰੇ ਆਟੋ ''ਚ ਮਾਰੀ, ਕਈ ਬੱਚੇ ਗੰਭੀਰ ਜ਼ਖ਼ਮੀ

Saturday, Jul 16, 2022 - 07:48 PM (IST)

ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ ਦੇ ਰੈਸਟ ਹਾਊਸ ਨੇੜੇ ਅੱਜ ਦੁਪਹਿਰ ਸਕੂਲੀ ਬੱਚਿਆਂ ਨਾਲ ਭਰੇ ਇਕ ਈ-ਰਿਕਸ਼ਾ ਤੇ ਕਾਰ ਦੀ ਹੋਈ ਟੱਕਰ 'ਚ ਕਈ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਕਾਰ ਨੂੰ ਇਕ ਨਾਬਾਲਿਗ ਲੜਕਾ ਚਲਾ ਰਿਹਾ ਸੀ, ਜਿਸ ਨੇ ਤੇਜ਼ ਰਫ਼ਤਾਰ ਕਾਰ ਸਕੂਲੀ ਬੱਚਿਆਂ ਨਾਲ ਭਰੇ ਈ-ਰਿਕਸ਼ਾ 'ਚ ਮਾਰ ਦਿੱਤੀ। ਇਸ ਦੁਰਘਟਨਾ 'ਚ ਸਕੂਲੀ ਬੱਚਿਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ।

ਛੋਟੀਆਂ ਕਲਾਸਾਂ ਦੇ ਇਹ ਬੱਚੇ ਛੁੱਟੀ ਤੋਂ ਬਾਅਦ ਘਰ ਪਰਤ ਰਹੇ ਸਨ ਕਿ ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਨੇ ਇਸ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਮੌਕੇ 'ਤੇ ਪਹੁੰਚੇ ਪੁਲਸ ਕਰਮਚਾਰੀਆਂ ਨੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲਿਆ ਲੈ ਲਿਆ ਹੈ ਤੇ ਜ਼ਖ਼ਮੀ ਬੱਚਿਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਖ਼ਬਰ ਇਹ ਵੀ : ਗੋਲਡੀ ਬਰਾੜ ਆਇਆ ਮੀਡੀਆ ਸਾਹਮਣੇ, ਉਥੇ ਸੰਸਦ 'ਚ ਸਹੁੰ ਚੁੱਕਣ ਨੂੰ ਲੈ ਕੇ MP ਮਾਨ ਦਾ ਵੱਡਾ ਬਿਆਨ, ਪੜ੍ਹੋ TOP 10

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News