4 ਕਾਰ ਸਵਾਰ ਲੁਟੇਰਿਆਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ਕੋਲੋਂ ਲੁੱਟੀ 13 ਹਜ਼ਾਰ ਦੀ ਨਕਦੀ

Saturday, Apr 23, 2022 - 10:57 AM (IST)

4 ਕਾਰ ਸਵਾਰ ਲੁਟੇਰਿਆਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ਕੋਲੋਂ ਲੁੱਟੀ 13 ਹਜ਼ਾਰ ਦੀ ਨਕਦੀ

ਰਈਆ (ਹਰਜੀਪ੍ਰੀਤ) - ਬੀਤੇ ਕੱਲ ਰਈਆ-ਫੇਰੂਮਾਨ ਰੋਡ ’ਤੇ ਪਿੰਡ ਪੱਡਿਆਂ ਕੋਲ ਇਕ ਪ੍ਰਾਈਵੇਟ ਫਾਈਨਾਂਸ ਕੰਪਨੀ ਅੰਨਪੂਰਨਾ ਦੇ ਦਫ਼ਤਰ ਵਿਖੇ ਕੰਪਨੀ ਦੇ ਕਰਿੰਦੇ ਕੋਲੋਂ ਚਾਰ ਕਾਰ ਸਵਾਰ ਲੁਟੇਰਿਆਂ ਨੇ 13 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਕੰਪਨੀ ਦੇ ਮੁਲਾਜ਼ਮਾਂ ਕੋਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 3 ਕੁ ਵਜੇ ਦੇ ਕਰੀਬ ਇਹ 4 ਲੁਟੇਰੇ ਰਈਆ ਵਲੋਂ ਕਾਰ ’ਤੇ ਆਏ ਅਤੇ ਦਫ਼ਤਰ ਦੇ ਬਾਹਰ ਕਾਰ ਖੜ੍ਹੀ ਕਰਕੇ ਸ਼ਿਕਾਰ ਦੀ ਉਡੀਕ ਕਰਨ ਲੱਗੇ। ਇਸੇ ਦੌਰਾਨ ਕੰਪਨੀ ਦਾ ਮੁਲਾਜ਼ਮ ਸੰਦੀਪ ਸਿੰਘ ਫੀਲਡ ਵਿਚੋਂ ਉਗਰਾਹੀ ਕਰ ਕੇ ਆਪਣੇ ਮੋਟਰਸਾਈਕਲ ’ਤੇ ਦਫ਼ਤਰ ਪਹੁੰਚਿਆ। 

ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਪੰਜਾਬ ਪੁੱਜਾ 22 ਸਾਲਾ ਗੁਰਪ੍ਰੀਤ ਦਾ ਮ੍ਰਿਤਕ ਸਰੀਰ, 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ ਮੌਤ

ਮੁਲਾਜ਼ਮ ਦੇ ਨਾਲ ਹੀ ਲੁਟੇਰੇ ਵੀ ਕਾਰ ’ਚੋਂ ਨਿਕਲ ਕੇ ਦਫ਼ਤਰ ਦੇ ਅੰਦਰ ਆ ਗਏ। ਉਨ੍ਹਾਂ ਦੱਸਿਆ ਕਿ ਸਾਡਾ ਦਫ਼ਤਰ ਦੂਜੀ ਮੰਜ਼ਿਲ ’ਤੇ ਹੈ। ਇਤਹਿਆਤ ਵਜੋਂ ਅਸੀਂ ਉਪਰ ਜਾਣ ਵਾਲੇ ਗੇਟ ’ਤੇ ਤਾਲਾ ਲਗਾ ਕੇ ਰੱਖਦੇ ਹਾਂ ਅਤੇ ਜਾਣ ਪਛਾਣ ਵਾਲੇ ਨੂੰ ਹੀ ਅੰਦਰ ਆਉਣ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਲੁਟੇਰੇ ਇਸ ਗੱਲ ਦੀ ਉਡੀਕ ਕਰ ਰਹੇ ਸਨ ਕਿ ਕੋਈ ਉਪਰ ਜਾਣ ਵਾਲਾ ਆਵੇ ਤੇ ਉਹ ਉਸ ਦੇ ਨਾਲ ਦਫ਼ਤਰ ਅੰਦਰ ਦਾਖਲ ਹੋ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਣ। 

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਪਾਕਿਸਤਾਨ ਦੇ ਪਿੰਡ ਮਿੱਠੀ ’ਚ ਹਿੰਦੂ ਦੁਕਾਨਦਾਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਮੁਲਾਜ਼ਮ ਨੂੰ ਸ਼ੱਕ ਪੈਣ ’ਤੇ ਉਸ ਨੇ ਦਫ਼ਤਰ ਅੰਦਰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਉਪਰੰਤ ਇਹ ਲੁਟੇਰੇ ਉਸ ਕੋਲੋਂ 13050 ਰੁਪਏ ਜੋ ਉਹ ਉਗਰਾਹ ਕੇ ਲਿਆਇਆ ਸੀ, ਖੋਹ ਕੇ ਫ਼ਰਾਰ ਹੋ ਗਏ। ਇਸ ਦੀ ਸੂਚਨਾ ਪੁਲਸ ਚੌਕੀ ਰਈਆ ਨੂੰ ਦੇ ਦਿੱਤੀ ਗਈ ਹੈ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦੇ ਹੱਥ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ਼ ਵੀ ਲੱਗ ਗਈ ਹੈ।


author

rajwinder kaur

Content Editor

Related News