ਮੋਟਰਸਾਈਕਲ ਨੂੰ ਬਚਾਉਂਦੇ ਕਾਰ ਬੇਕਾਬੂ ਹੋ ਕੇ ਨਹਿਰ ’ਚ ਡਿੱਗੀ
Sunday, May 09, 2021 - 01:06 PM (IST)
ਰਾਜਾਸਾਂਸੀ (ਰਾਜਵਿੰਦਰ ਹੁੰਦਲ) : ਥਾਣਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਰਾਣੇਵਾਲੀ ਦੇ ਵਸਨੀਕ ਮਹਿਤਾਬ ਸਿੰਘ ਪੁੱਤਰ ਪ੍ਰਧਾਨ ਮੇਜਰ ਸਿੰਘ ਬਾਠ ਆਪਣੇ ਘਰੋਂ ਕਿਸੇ ਨਿੱਜੀ ਕੰਮ ਲਈ ਕੁੱਕੜਾਵਾਲਾ ਵਿਖੇ ਜਾ ਰਿਹਾ ਸੀ। ਪਿੰਡ ਲਦੇਹ ਦੇ ਨਜ਼ਦੀਕ ਟੀ-ਪੁਆਇੰਟ ’ਤੇ ਇੱਕ ਰਾਹਗੀਰ ਨੇ ਜਦੋਂ ਮੋਟਰਸਾਈਕਲ ਗ਼ਲਤ ਤਰੀਕੇ ਨਾਲ ਇਕਦਮ ਕਾਰ ਦੇ ਅਗਲੇ ਪਾਸੇ ਤੋਂ ਜਲਦਬਾਜ਼ੀ ਨਾਲ ਮੋੜਿਆ ਤਾਂ ਕਾਰ ਚਾਲਕ ਮਹਿਤਾਬ ਸਿੰਘ ਨੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਅਤੇ ਉਸ ਦੀ ਆਪਣੀ ਗੱਡੀ ਬੇਕਾਬੂ ਹੋ ਕੇ ਲਹੌਰ ਬ੍ਰਾਂਚ ਨਹਿਰ ਦੇ ਵਿੱਚ ਪਲਟੀਆਂ ਖਾ ਕੇ ਜਾ ਡਿੱਗੀ।
ਇਹ ਵੀ ਪੜ੍ਹੋ : ਤਸਵੀਰਾਂ ’ਚ ਦੇਖੋ ਚੱਬੇਵਾਲ ’ਚ ਵਾਪਰੇ ਭਿਆਨਕ ਹਾਦਸੇ ਦਾ ਦਰਦਨਾਕ ਮੰਜ਼ਰ
ਮੌਕੇ ’ਤੇ ਕੁੱਝ ਲੋਕਾਂ ਵੱਲੋਂ ਰੋਲਾਂ ਪਾਉਣ ’ਤੇ ਪਿੰਡ ਲਦੇਹ ਦੇ ਲੋਕਾਂ ਨੇ ਗੱਡੀ ਨੂੰ ਨਹਿਰ ’ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਬਾਰੀ ਤੋੜ ਕੇ ਕਾਰ ਚਾਲਕ ਨੂੰ ਬਾਹਰ ਕੱਢਿਆ ਗਿਆ। ਮੌਕੇ ’ਤੇ ਮੌਜੂਦ ਲੋਕਾਂ ਵਲੋਂ ਕਾਰ ਚਾਲਕ ਨੂੰ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਕਾਰ ਚਾਲਕ ਦਾ ਇਲਾਜ ਕੀਤਾ ਗਿਆ ਅਤੇ ਹੁਣ ਕਾਰ ਚਾਲਕ ਬਿਲਕੁਲ ਖ਼ਤਰੇ ਤੋਂ ਬਾਹਰ ਹੈ ਅਤੇ ਕੁੱਝ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਘਟਨਾ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ, ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਦਾ ਮੰਜ਼ਰ ਦੇਖ ਲੋਕਾਂ ਦੇ ਕੰਬੇ ਦਿਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?