ਕਾਰ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਖੋਹਿਆ ਕੈਮਰਾ

Saturday, Feb 03, 2018 - 07:30 AM (IST)

ਕਾਰ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਖੋਹਿਆ ਕੈਮਰਾ

ਅੰਮ੍ਰਿਤਸਰ, (ਅਰੁਣ)- ਪਿੰਡ ਥੋਬੀਆਂ ਨੇੜੇ ਇਕ ਰਿਜ਼ਾਰਟ ਦੇ ਬਾਹਰ ਸ਼ਗਨ ਸਮਾਰੋਹ ਦੀਆਂ ਫੋਟੋਆਂ ਖਿੱਚ ਰਹੇ ਫੋਟੋਗ੍ਰਾਫਰ ਕੋਲ ਪੁੱਜੇ ਕਾਰ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਹਵਾਈ ਫਾਇਰ ਕਰਦਿਆਂ ਉਸ ਦਾ ਕੀਮਤੀ ਕੈਮਰਾ ਖੋਹ ਲਿਆ। ਫੋਟੋਗ੍ਰਾਫਰ ਅਮਨਦੀਪ ਸਿੰਘ ਨੇ ਥਾਣਾ ਬਿਆਸ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸ਼ਗਨ ਸਮਾਰੋਹ ਦੌਰਾਨ ਬਲੈਸਿੰਗ ਰਿਜ਼ਾਰਟ 'ਚ ਫੋਟੋਆਂ ਖਿੱਚ ਰਿਹਾ ਸੀ ਕਿ ਆਈ-ਟਵੰਟੀ ਕਾਰ 'ਚ ਸਵਾਰ 4 ਨਕਾਬਪੋਸ਼ ਲੁਟੇਰਿਆਂ 'ਚੋਂ 2 ਮੁਲਜ਼ਮ ਹਵਾਈ ਫਾਇਰ ਕਰਦਿਆਂ ਉਸ ਦਾ ਕੀਮਤੀ ਕੈਮਰਾ ਖੋਹ ਕੇ ਦੌੜ ਗਏ।
ਲੁੱਟ-ਖੋਹ ਦੇ ਮਾਮਲੇ 'ਚ ਭਗੌੜਾ ਮੁਲਜ਼ਮ ਗ੍ਰਿਫਤਾਰ: ਅਦਾਲਤ ਵੱਲੋਂ ਲੁੱਟ-ਖੋਹ ਦੇ ਇਕ ਮਾਮਲੇ 'ਚ ਭਗੌੜਾ ਕਰਾਰ ਦਿੱਤੇ ਗਏ ਮੁਲਜ਼ਮ ਨੂੰ ਥਾਣਾ ਝੰਡੇਰ ਦੀ ਪੁਲਸ ਨੇ ਬੀਤੀ ਸ਼ਾਮ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਰਣਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਤਰਸਿੱਕਾ ਜਿਸ ਨੂੰ ਐੱਸ. ਡੀ. ਜੇ. ਐੱਮ. ਅਜਨਾਲਾ ਦੀ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ, ਨੂੰ ਗ੍ਰਿਫਤਾਰ ਕਰ ਕੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਜੇਲ 'ਚ ਹਵਾਲਾਤੀ ਕੋਲੋਂ ਮੋਬਾਇਲ ਬਰਾਮਦ: ਕੇਂਦਰੀ ਜੇਲ ਫਤਾਹਪੁਰ 'ਚ ਤਲਾਸ਼ੀ ਦੌਰਾਨ ਇਕ ਹਵਾਲਾਤੀ ਕੋਲੋਂ ਮੋਬਾਇਲ ਬਰਾਮਦ ਕੀਤਾ ਗਿਆ। ਸਹਾਇਕ ਜੇਲ ਸੁਪਰਡੈਂਟ ਜੋਗਿੰਦਰ ਸਿੰਘ ਦੀ ਸ਼ਿਕਾਇਤ 'ਤੇ ਤਲਾਸ਼ੀ ਦੌਰਾਨ ਮੁਲਜ਼ਮ ਹੁਸ਼ਿਆਰ ਸਿੰਘ ਗੋਰਾ ਪੁੱਤਰ ਗੁਰਬਚਨ ਸਿੰਘ ਵਾਸੀ ਹਵੇਲੀਆਂ ਦੀ ਪੈਂਟ ਦੀ ਜੇਬ 'ਚੋਂ ਇਕ ਬਿਨਾਂ ਸਿਮ ਮੋਬਾਇਲ ਬਰਾਮਦ ਕੀਤੇ ਜਾਣ ਸਬੰਧੀ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


Related News