ਕਾਰ 'ਤੇ ਪੁਲਸ ਲਿਖਵਾ ਕੇ ਭੁੱਕੀ ਵੇਚਦਾ ਜੋੜਾ ਗ੍ਰਿਫਤਾਰ (ਵੀਡੀਓ)

Monday, Dec 03, 2018 - 04:19 PM (IST)

ਬਠਿੰਡਾ(ਮਨੀਸ਼)— ਬਠਿੰਡਾ ਦੀ ਸੰਗਤ ਮੰਡੀ ਪੁਲਸ ਵਲੋਂ ਪਤੀ-ਪਤਨੀ ਅਤੇ ਇਕ ਹੋਰ ਔਰਤ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੇ ਭੁੱਕੀ ਵੇਚਣ ਲਈ ਅਜਿਹਾ ਜੁਗਾੜ ਲਾਇਆ ਕਿ ਪੁਲਸ ਵੀ ਹੈਰਾਨ ਰਹਿ ਗਈ। ਦਰਅਸਲ ਇਹ ਪਤੀ-ਪਤਨੀ ਗੱਡੀ 'ਤੇ ਪੁਲਸ ਲਿਖਵਾ ਕੇ ਉਸ ਵਿਚ ਭੁੱਕੀ ਵੇਚਣ ਦਾ ਕੰਮ ਕਰਦੇ ਸਨ।

ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਪਿੰਡ ਜੱਸੀ ਬਾਗ ਵਾਲੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਨੇ ਇਸ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ 120 ਕਿਲੋ ਭੁੱਕੀ ਦੇ ਚਾਰ ਗੱਟੇ ਬਰਾਮਦ ਹੋਏ। ਪੁਲਸ ਨੇ ਇਨ੍ਹਾਂ ਤਿੰਨਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News