ਸਟਿੰਗ : ਗ੍ਰਿਫਤਾਰ ਕਾਰ ਬਾਜ਼ਾਰ ਮਾਲਕ ਨੂੰ ਥਾਣੇ ’ਚ ਮਿਲ ਰਿਹੈ ਵੀ. ਆਈ. ਪੀ. ਟਰੀਟਮੈਂਟ

Thursday, Aug 30, 2018 - 05:58 AM (IST)

ਜਲੰਧਰ,    (ਵਰੁਣ)—  ਐੱਨ. ਆਰ. ਆਈ. ਤੋਂ ਠੱਗੀ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਮੁਲਜ਼ਮ  ਸੋਨੀ ਗਿੱਲ ਨੂੰ ਥਾਣਾ ਨੰਬਰ 6 ਵਿਚ ਵੀ. ਆਈ. ਪੀ. ਟਰੀਟਮੈਂਟ ਦਿੱਤਾ ਜਾ ਰਿਹਾ ਹੈ।   ਮੁਲਜ਼ਮ 2 ਦਿਨ ਦੇ ਰਿਮਾਂਡ ’ਤੇ ਹੈ। ਸੋਨੀ ਗਿੱਲ ਨੂੰ ਰਾਤ ਹੁੰਦੇ ਹੀ ਸੌਣ ਲਈ  ਹਵਾਲਾਤ ਤੋਂ ਕੱਢ ਕੇ ਵਾਇਰਲੈੱਸ ਰੂਮ ਵਿਚ ਜਗ੍ਹਾ ਦਿੱਤੀ ਗਈ ਜਦਕਿ ਹਵਾਲਾਤ  ’ਚ 2 ਹੋਰ  ਨੌਜਵਾਨ ਸਨ ਜੋ  ਕਿ ਹਵਾਲਾਤ ਵਿਚ ਸੌਂ ਰਹੇ ਸਨ। ਥਾਣੇ ਵਿਚ ਵੀ. ਆਈ. ਪੀ. ਟਰੀਟਮੈਂਟ ਦੇਣ  ਦੀ ਪੂਰੀ ਵੀਡੀਓ ਬਣੀ ਹੈ।  ਵੀਡੀਓ ਵਿਚ ਠੱਗੀ ਦੇ ਕੇਸ ਵਿਚ ਗ੍ਰਿਫਤਾਰ ਸੋਨੀ ਗਿੱਲ ਉਰਫ  ਗੁਰਵਿੰਦਰ ਵਾਇਰਲੈਂਸ ਰੂਮ ਵਿਚ ਸੌਂ ਰਿਹਾ ਹੈ ਅਤੇ ਜਿਵੇਂ ਹੀ ਉਸ ਦੀ ਅੱਖ ਖੁੱਲ੍ਹਦੀ ਹੈ  ਤਾਂ ਸਾਹਮਣੇ ਕੈਮਰਾ ਦੇਖ ਕੇ ਇਕਦਮ ਉੱਠ ਜਾਂਦਾ ਹੈ। ਵੀਡੀਓ  ’ਚ ਵਾਇਰਲੈੱਸ ਰੂਮ ਵਿਚ ਪਏ ਸਾਰੇ  ਉਪਕਰਨ ਵੀ ਦਿਸ ਰਹੇ ਹਨ। ਕੁਝ ਸੈਕਿੰਡ ਬਾਅਦ ਸੋਨੀ ਗਿੱਲ ਵਾਇਲੈੱਸ ਰੂਮ ਵਿਚੋਂ ਇਕੱਲਾ  ਬਾਥਰੂਮ ਵੱਲ ਚਲਾ ਜਾਂਦਾ ਹੈ। ਉਸ  ਨੇ  ਬਾਥਰੂਮ ਜਾਂਦੇ ਹੀ ਦੇਖਿਆ ਕਿ ਹਵਾਲਾਤ  ਵਿਚ 2 ਨੌਜਵਾਨ ਬੈਠੇ ਸਨ। ਉਨ੍ਹਾਂ ਤੋਂ ਜਦੋਂ ਸੋਨੀ ਗਿੱਲ ਨੂੰ ਵਾਇਰਲੈੱਸ ਰੂਮ ਵਿਚ ਸੌਣ  ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਐੱਸ. ਐੱਚ. ਓ. ਉਸ ਨੂੰ ਵਾਇਰਲੈੱਸ ਰੂਮ ਵਿਚ  ਸੌਣ ਲਈ ਕਹਿ ਕੇ ਗਏ ਸਨ। ਇਹ ਵੀਡੀਓ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੂੰ ਵੀ  ਪਹੁੰਚ ਗਈ ਹੈ। ਸੀ. ਪੀ. ਨੇ ਇਸ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਇਸ ਬਾਰੇ ਜਦੋਂ  ਏ. ਸੀ. ਪੀ. ਨਵੀਨ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ  ਉਨ੍ਹਾਂ ਨੂੰ ਜਾਣਕਾਰੀ ਨਹੀਂ। ਉਹ ਜਾਂਚ ਕਰਵਾਉਣਗੇ। ਜੇਕਰ ਕਿਸੇ ਦੀ ਲਾਪ੍ਰਵਾਹੀ ਸਾਹਮਣੇ  ਆਈ ਤਾਂ ਕਾਰਵਾਈ ਹੋਵੇਗੀ। 
 


Related News