ਪੰਜਾਬ ''ਚ ਵਿਗੜ ਰਹੇ ਹਾਲਾਤ, ਹੁਣ ਗੰਨ ਪੁਆਇੰਟ ''ਤੇ ਲੁੱਟੀ 4 ਦਿਨ ਪਹਿਲਾਂ ਖਰੀਦੀ ਕਾਰ

Saturday, Oct 24, 2020 - 02:35 PM (IST)

ਪੰਜਾਬ ''ਚ ਵਿਗੜ ਰਹੇ ਹਾਲਾਤ, ਹੁਣ ਗੰਨ ਪੁਆਇੰਟ ''ਤੇ ਲੁੱਟੀ 4 ਦਿਨ ਪਹਿਲਾਂ ਖਰੀਦੀ ਕਾਰ

ਸਮਰਾਲਾ (ਟੱਕਰ) : ਪੰਜਾਬ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਹੁਣ ਸਮਰਾਲਾ 'ਚ ਗੰਨ ਪੁਆਇੰਟ 'ਤੇ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਸਮਰਾਲਾ ਦੇ ਮੁੱਖ ਬਾਜ਼ਾਰ 'ਚ ਸ਼ਰੇਆਮ ਪਿਸਤੌਲ ਦੀ ਨੋਕ 'ਤੇ ਬੈਂਕ ਮੈਨੇਜਰ ਕੋਲੋਂ ਨਵੀਂ ਕਢਾਈ ਕਾਰ ਖੋਹ ਲਈ ਅਤੇ ਫਰਾਰ ਹੋ ਗਏ।

PunjabKesari

ਬੈਂਕ ਮੈਨੇਜਰ ਨੇ ਦੱਸਿਆ ਕਿ ਉਸ ਨੇ 4 ਦਿਨ ਪਹਿਲਾਂ ਹੀ ਕਾਰ ਖਰੀਦੀ ਸੀ। ਦੱਸਣਯੋਗ ਹੈ ਕਿ ਪੰਜਾਬ 'ਚ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ ਅਤੇ ਰੋਜ਼ਾਨਾ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਲਈ ਅਜਿਹੇ ਅਪਰਾਧ ਚੁਣੌਤੀ ਬਣ ਰਹੇ ਹਨ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ। 
 


author

Babita

Content Editor

Related News