ਭਾਣਜੀ ਦੇ ਬੇਟੇ ਨੂੰ ਸ਼ਗਨ ਦੇ ਕੇ ਪਰਤ ਰਹੀ ਔਰਤ ਨੂੰ ਕਾਰ ਨੇ ਕੁਚਲਿਆ, ਮੌਤ

Tuesday, Dec 12, 2017 - 05:58 AM (IST)

ਭਾਣਜੀ ਦੇ ਬੇਟੇ ਨੂੰ ਸ਼ਗਨ ਦੇ ਕੇ ਪਰਤ ਰਹੀ ਔਰਤ ਨੂੰ ਕਾਰ ਨੇ ਕੁਚਲਿਆ, ਮੌਤ

ਜਲੰਧਰ, (ਪ੍ਰੀਤ)- ਸਰਾਏ ਖਾਸ ਅੱਡੇ 'ਤੇ ਸੜਕ ਕ੍ਰਾਸ ਕਰ ਰਹੀ ਔਰਤ ਨੂੰ ਮਾਰੂਤੀ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਔਰਤ ਲੱਖੋ ਪੁੱਤਰੀ ਪ੍ਰੀਤਮ ਸਿੰਘ ਵਾਸੀ ਕਪੂਰਥਲਾ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸਾ ਕਰ ਕੇ ਭੱਜੇ ਕਾਰ ਚਾਲਕ ਨੂੰ ਲੋਕਾਂ ਨੇ ਪਿੱਛਾ ਕਰ ਕੇ ਕਾਬੂ ਕਰ ਲਿਆ। ਥਾਣਾ ਮਕਸੂਦਾਂ ਦੀ ਪੁਲਸ ਨੇ ਮੁਲਜ਼ਮ ਕਾਰ ਚਾਲਕ ਜਤਿੰਦਰ ਸਿੰਘ ਵਾਸੀ ਭੁਲੱਥ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਲੱਖੋ ਆਪਣੀ ਭੈਣ ਪਾਲੋ ਨਾਲ ਅੱਜ ਕਰਤਾਰਪੁਰ ਗਈ ਸੀ। ਕਰਤਾਰਪੁਰ 'ਚ ਭਾਣਜੀ ਦੇ ਬੇਟੇ ਨੂੰ ਸ਼ਗਨ ਦੇਣ ਉਪਰੰਤ ਉਹ ਦੋਵੇਂ ਵਾਪਸ ਜਾ ਰਹੀਆਂ ਸਨ। ਸਰਾਏ ਖਾਸ ਅੱਡੇ 'ਤੇ ਉਹ ਆਟੋ ਤੋਂ ਉਤਰੀਆਂ ਤੇ ਸੜਕ ਕ੍ਰਾਸ ਕਰਨ ਲੱਗੀਆਂ ਕਿ ਅਚਾਨਕ ਤੇਜ਼ ਰਫਤਾਰ ਕਾਰ ਨੇ ਲੱਖੋ ਨੂੰ ਕੁਚਲ ਦਿੱਤਾ। ਲੱਖੋ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਮਕਸੂਦਾਂ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਲੋਕਾਂ ਵਲੋਂ ਕਾਬੂ ਕੀਤੇ ਗਏ ਕਾਰ ਚਾਲਕ ਜਤਿੰਦਰ ਸਿੰਘ ਨੂੰ ਹਿਰਾਸਤ 'ਚ ਲੈ ਲਿਆ।


Related News