ਸੜਕ ''ਤੇ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ
Wednesday, Jun 28, 2023 - 05:23 PM (IST)

ਫਰੀਦਕੋਟ (ਰਾਜਨ) : ਸਥਾਨਕ ਦਸਮੇਸ਼ ਸਕੂਲ ਨੂੰ ਜਾਂਦੀ ਸੜਕ ’ਤੇ ਜਾ ਰਹੀ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ’ਤੇ ਪੁਲਸ ਵਿਭਾਗ ਅਤੇ ਫਾਇਰ ਬ੍ਰਿਗੇਡ ਵੱਲੋਂ ਵਰਤੀ ਗਈ ਚੁਸਤੀ ਸਦਕਾ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਰਿਹਾ। ਅੱਗ ਲੱਗਣ ਦਾ ਕਾਰਨ ਕਥਿਤ ਗੱਡੀ ਵਿਚ ਲੱਗੀ ਸੀ. ਐੱਨ. ਜੀ. ਕਿੱਟ ਦੀ ਸਪਾਰਕਿੰਗ ਦੱਸਿਆ ਜਾ ਰਿਹਾ ਹੈ।
ਮੌਕੇ ’ਤੇ ਪੁੱਜੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੰਚਾਇਤ ਸਕੱਤਰ ਗੁਰਪ੍ਰੀਤ ਕੌਰ ਵਾਸੀ ਕੋਟਲੀ ਅਬਲੂ ਇਸ ਕਾਰ ਵਿਚ ਜਾ ਰਹੀ ਸੀ ਕਿ ਅਚਾਨਕ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਪਤਾ ਲੱਗਣ ’ਤੇ ਕੀਤੀ ਗਈ ਕਾਰਵਾਈ ਸਦਕਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।