ਜਨਮਦਿਨ ਦੀ ਪਾਰਟੀ ਤੋਂ ਵਾਪਸ ਮੁੜਦੇ ਨੌਜਵਾਨਾਂ ਨਾਲ ਵੱਡਾ ਹਾਦਸਾ, ਬੇਕਾਬੂ ਹੋ ਕੇ ਨਹਿਰ 'ਚ ਡਿੱਗੀ ਕਾਰ (ਤਸਵੀਰਾਂ)

Friday, Jan 06, 2023 - 03:37 PM (IST)

ਜਨਮਦਿਨ ਦੀ ਪਾਰਟੀ ਤੋਂ ਵਾਪਸ ਮੁੜਦੇ ਨੌਜਵਾਨਾਂ ਨਾਲ ਵੱਡਾ ਹਾਦਸਾ, ਬੇਕਾਬੂ ਹੋ ਕੇ ਨਹਿਰ 'ਚ ਡਿੱਗੀ ਕਾਰ (ਤਸਵੀਰਾਂ)

ਹਠੂਰ (ਸਰਬਜੀਤ ਭੱਟੀ) : ਲੁਧਿਆਣਾ ਦੇ ਪਿੰਡ ਡੱਲਾ ਕੋਲੋਂ ਲੰਘਦੀ ਨਹਿਰ 'ਚ ਕਾਰ ਸਮੇਤ 4 ਨੌਜਵਾਨਾਂ ਦੇ ਡਿੱਗ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਲੱਖਾ ਦੇ 4 ਨੌਜਵਾਨ ਮੱਲ੍ਹਾ ਪਿੰਡ 'ਚੋਂ ਜਨਮਦਿਨ ਮਨਾ ਕੇ ਪਿੰਡ ਡੱਲਾ ਵੱਲ ਨੂੰ ਕਾਰ 'ਤੇ ਸਵਾਰ ਹੋ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਸਿੱਧੀ ਨਹਿਰ 'ਚ ਜਾ ਡਿੱਗੀ। ਕਾਰ 'ਚ ਸਵਾਰ 4 ਨੌਜਵਾਨਾਂ 'ਚੋਂ 2 ਨੌਜਵਾਨਾਂ ਨੂੰ ਤਾਂ ਬਾਹਰ ਕੱਢ ਲਿਆ ਗਿਆ ਪਰ ਬਾਕੀ 2 ਨੌਜਵਾਨ ਲਾਪਤਾ ਹੋ ਗਏ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਹੜਤਾਲ ਕਰਨ ਵਾਲੇ ਕੱਚੇ ਮੁਲਾਜ਼ਮਾਂ ਲਈ ਜ਼ਰੂਰੀ ਖ਼ਬਰ, ਜਾਰੀ ਹੋ ਗਏ ਇਹ ਹੁਕਮ

PunjabKesari

ਨੌਜਵਾਨਾਂ ਦੀ ਭਾਲ ਕਰਨ ਸਮੇਂ ਗੱਲਬਾਤ ਕਰਦਿਆਂ ਸਮਾਜ ਸੇਵੀ ਪ੍ਰਧਾਨ ਨਿਰਮਲ ਸਿੰਘ ਧੀਰਾ ਡੱਲਾ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਕਰੀਬ 11 ਵਜੇ ਦੀ ਹੈ। ਜਦੋਂ ਪਿੰਡ 'ਚ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਨਹਿਰ 'ਤੇ ਪਹੁੰਚ ਗਏ ਅਤੇ ਬੰਟੀ, ਕਾਲੂ ਤੇ ਮੋਟੂ ਨੌਜਵਾਨਾਂ ਨੇ ਨਹਿਰ 'ਚ ਵੜ ਕੇ 2 ਨੌਜਵਾਨਾਂ ਲਖਵੀਰ ਤੇ ਮੋਨੂੰ ਨੂੰ ਬਚਾ ਲਿਆ। ਉਨ੍ਹਾਂ ਵੱਲੋਂ 2 ਨੌਜਵਾਨਾਂ ਦਿਲਪ੍ਰੀਤ ਤੇ ਸਤਨਾਮ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਬੁਰੀ ਖ਼ਬਰ : ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ ਦੌਰਾਨ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ

PunjabKesari

ਪ੍ਰਧਾਨ ਨਿਰਮਲ ਸਿੰਘ ਧੀਰਾ ਨੇ ਬਚਾਅ 'ਚ ਲੱਗੇ ਡੱਲਾ ਦੇ ਨੌਜਵਾਨਾਂ ਬੰਟੀ, ਕਾਲੂ, ਮੋਟੂ, ਸੋਨੀ, ਸੀਰਾ ਤੇ ਹੋਰ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸਮੇਂ ਸਿਰ ਘਰ ਆਉਣ ਤਾਂ ਜੋ ਕਿਸੇ ਵੀ ਮਾਪੇ ਨੂੰ ਅਜਿਹੇ ਵੱਡੇ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News