ਅਣਪਛਾਤਿਆਂ ਨੇ ਕਾਰ ਚਾਲਕਾਂ ''ਤੇ ਚਲਾਈਆਂ ਗੋਲੀਆਂ, ਇਕ ਦੀ ਮੌਤ

Thursday, Dec 19, 2019 - 11:34 PM (IST)

ਅਣਪਛਾਤਿਆਂ ਨੇ ਕਾਰ ਚਾਲਕਾਂ ''ਤੇ ਚਲਾਈਆਂ ਗੋਲੀਆਂ, ਇਕ ਦੀ ਮੌਤ

ਮੋਗਾ,(ਵਿਪਨ): ਸ਼ਹਿਰ ਦੇ ਥਾਣਾ ਮੈਹਣਾ ਦੀ ਹੱਦ ਅੰਦਰ ਮੋਗਾ-ਲੁਧਿਆਣਾ ਨੈਸ਼ਨਲ ਹਾਈਵੇ 'ਤੇ 2 ਕਾਰ ਸਵਾਰਾਂ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਤੇ ਉਹ ਗੱਡੀ ਭਜਾ ਕੇ ਕੋਟੀਸੇਖਾ ਦੇ ਇਕ ਪ੍ਰਾਈਵੇਟ ਹਸਪਤਾਲ ਪਹੁੰਚਿਆ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇ ਕੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਉਥੇ ਹੀ ਜ਼ਖਮੀ ਵਿਅਕਤੀ ਨੇ ਆਪਣੀ ਪਛਾਣ ਗੁਰਚੇਤ ਸਿੰਘ ਦੱਸੀ ਹੈ, ਜੋ ਕਿ ਪੱਟੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸ. ਪੀ. ਹੈਡਕੁਆਰਟਰ ਰਤਨ ਸਿੰਘ ਬਰਾੜ ਤੇ ਡੀ. ਐਸ. ਪੀ. ਯਾਦਵਿੰਦਰ ਸਿੰਘ ਹਸਪਤਾਲ ਪਹੁੰਚੇ, ਜਿਥੇ ਉਨ੍ਹਾਂ ਨੇ ਅਜੇ ਮਾਮਲੇ ਦੀ ਜਾਂਚ ਦੇ ਬਾਅਦ ਜਾਣਕਾਰੀ ਦੇਣ ਦੀ ਗੱਲ ਕਹੀ ਹੈ।
 


Related News