40 ਡੱਬੇ ਸ਼ਰਾਬ ਸਮੇਤ ਕਾਰ ਚਾਲਕ ਕਾਬੂ

06/24/2018 9:00:24 AM

ਭਵਾਨੀਗੜ੍ਹ (ਵਿਕਾਸ) — ਪੁਲਸ ਨੇ ਪਿੰਡ ਨਦਾਮਪੁਰ ਨੇੜੇ ਇਕ ਇਨੋਵਾ ਕਾਰ 'ਚੋਂ 40 ਪੇਟੀਆਂ ਸ਼ਰਾਬ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ । ਇਸ ਸਬੰਧੀ ਕਾਲਝਾੜ/ਚੰਨੋਂ ਚੌਕੀ ਦੇ ਇੰਚਾਰਜ ਐੱਸ.ਆਈ. ਰਾਜਵੰਤ ਕੁਮਾਰ ਨੇ ਦੱਸਿਆ ਕਿ ਏ.ਐੱਸ.ਆਈ.ਰਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਜਦੋਂ ਨਦਾਮਪੁਰ ਪੁਰਾਣੇ ਪੁਲ ਨੇੜੇ ਨਾਕਾਬੰਦੀ ਦੌਰਾਨ ਮੌਜੂਦ ਸੀ ਤਾਂ ਪਿੰਡ ਸਾਇਡ ਤੋਂ ਆ ਰਹੀ ਇਕ ਇਨੋਵਾ ਗੱਡੀ ਦਾ ਚਾਲਕ ਪੁਲਸ ਨਾਕੇ ਨੂੰ ਵੇਖ ਕੇ ਘਬਰਾ ਕੇ ਵਾਪਸ ਮੁੜਨ ਲੱਗਾ, ਜਿਸ ਨੂੰ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਪੁਛ ਪੜਤਾਲ ਕੀਤੀ ਤਾਂ ਤਲਾਸ਼ੀ ਦੌਰਾਨ ਗੱਡੀ 'ਚੋਂ ਪੁਲਸ ਨੂੰ 480 ਬੋਤਲਾਂ (40 ਡੱਬੇ) ਠੇਕਾ ਸ਼ਰਾਬ ਦੇਸੀ ਬਰਾਮਦ ਹੋਈ । ਪੁਲਸ ਨੇ ਕਾਰ ਨੂੰ ਕਬਜੇ 'ਚ ਲੈ ਕੇ ਚਾਲਕ ਤੇਜਿੰਦਰ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।


Related News