ਕਾਰ ਸਫੈਦੇ ਨਾਲ ਟਕਰਾਈ, ਚਾਲਕ ਜ਼ਖਮੀ
Sunday, Jan 07, 2018 - 12:21 AM (IST)

ਕਾਲਾ ਅਫਗਾਨਾ/ਨਾਨਕਚੱਕ/ਅਲੀਵਾਲ, (ਬਲਵਿੰਦਰ, ਸ਼ਰਮਾ)- ਕਾਰ ਸਫੈਦੇ ਨਾਲ ਟਕਰਾਉਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਬਟਾਲਾ ਦੇ ਕਿਸੇ ਰਾਈਸ ਮਿੱਲ ਦੇ ਮਾਲਕ ਹਰਬੰਸ ਸਿੰਘ ਆਪਣੀ ਕਾਰ ਨੰ. ਪੀ. ਬੀ. 06-ਏ. ਬੀ-6525 'ਤੇ ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਵਿਖੇ ਵਿਆਹ 'ਤੇ ਜਾ ਰਿਹਾ ਸੀ, ਜਦੋਂ ਉਹ ਮੰਜਿਆਂਵਾਲ ਨਜ਼ਦੀਕ ਪੁੱਜਾ ਤਾਂ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਸਫੈਦੇ ਨਾਲ ਜਾ ਟਕਰਾਈ, ਜਿਸ ਨਾਲ ਉਸਦੇ ਮੂੰਹ 'ਤੇ ਸੱਟਾਂ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਚੌਕੀ ਕਾਲਾ ਅਫਗਾਨਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਉਪਰੰਤ ਉਸਦੇ ਪਰਿਵਾਰਕ ਮੈਂਬਰ ਉਸਨੂੰ ਫਤਿਹਗੜ੍ਹ ਚੂੜੀਆਂ ਦੇ ਹਸਪਤਾਲ ਇਲਾਜ ਲਈ ਲੈ ਗਏ ਹਨ।