ਦਰੱਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ, 4 ਨੌਜਵਾਨ ਜ਼ਖਮੀ

Thursday, Oct 31, 2024 - 05:05 AM (IST)

ਦਰੱਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ, 4 ਨੌਜਵਾਨ ਜ਼ਖਮੀ

ਸ਼ੇਰਪੁਰ (ਸਿੰਗਲਾ) - ਕਸਬਾ ਸ਼ੇਰਪੁਰ ਦੇ ਨੇੜਲੇ ਪਿੰਡ ਕਾਲਾਬੂਲਾ ਅਤੇ ਘਨੌਰੀ ਕਲਾਂ ਦੇ ਵਿਚਕਾਰ ਲੰਘੀ ਦੇਰ ਰਾਤ ਇਕ ਕਾਰ ਦੇ ਅਚਾਨਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ  ਅੱਗ ਕਾਰਨ ਕਾਰ ਸੜ ਕੇ ਸੁਆਹ ਹੋ ਗਈ ਅਤੇ ਇਸ ਹਾਦਸੇ ’ਚ ਚਾਰ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਭਰਤੀ ਕਰਵਾਉਣਾ ਪਿਆ। 

ਪਿੰਡ ਦੀਦਾਰਗੜ੍ਹ ਦੇ ਆਪ ਆਗੂ ਗੁਰਧਿਆਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨੌਜਵਾਨ ਘਨੌਰੀ ਕਲਾਂ ਤੋਂ ਪਿੰਡ ਕਾਲਾਬੂਲਾ ਹੋ ਕੇ ਦੀਦਾਰਗੜ੍ਹ ਵੱਲ ਨੂੰ ਆ ਰਹੇ ਸਨ ਕਿ ਸੜਕ ’ਤੇ ਪੈਂਦੇ ਖਤਰਨਾਕ ਮੋੜ ਕਾਰਨ ਇਹ ਹਾਦਸਾ ਵਾਪਰ ਗਿਆ, ਜਿਸ ’ਚ ਧਰਮ ਸਿੰਘ ਲਾਡੀ ਪਿੰਡ ਦੀਦਾਰਗੜ੍ਹ ਦੇ ਜੀਭ ਉੱਪਰ ਕੱਟ ਲੱਗ ਗਿਆ, ਗੁਰਚਰਨ ਸਿੰਘ ਚਰਨੀ ਵਾਸੀ ਘਨੌਰੀ ਕਲਾਂ ਦੇ ਸਿਰ ’ਚ ਸੱਟ ਲੱਗੀ, ਗੁਰਦੀਪ ਸਿੰਘ ਦੀਪਾ ਵਾਸੀ ਘਨੌਰੀ ਕਲਾਂ ਦੇ ਪੱਟ ਉੱਪਰ ਗੰਭੀਰ ਸੱਟ ਲੱਗੀ ਅਤੇ ਧਰਮ ਸਿੰਘ ਵਾਸੀ ਸਾਰੋਂ ਦੇ ਸਿਰ ’ਚ ਗੰਭੀਰ ਸੱਟ ਲੱਗੀ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ, ਮਾਲੇਰਕੋਟਲਾ ਅਤੇ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿੱਥੇ ਇਨ੍ਹਾਂ ਨੌਜਵਾਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।


author

Inder Prajapati

Content Editor

Related News