ਮੁਕੇਰੀਆਂ: ਵਿਆਹ ਤੋਂ ਪਰਤਦਿਆਂ ਰੇਲਿੰਗ ਨਾਲ ਟਕਰਾਈ ਕਾਰ, ਦਰਦਨਾਕ ਹਾਦਸੇ ''ਚ 2 ਨੌਜਵਾਨਾਂ ਸਣੇ 3 ਦੀ ਮੌਤ
Sunday, Jan 23, 2022 - 11:02 AM (IST)
ਮੁਕੇਰੀਆਂ (ਬਲਬੀਰ)- ਰਾਸ਼ਟਰੀ ਰਾਜ ਮਾਰਗ ਜਲੰਧਰ-ਪਠਾਨਕੋਟ ਹਾਈਵੇਅ ’ਤੇ ਸਥਿਤ ਕਸਬਾ ਜੰਡਵਾਲ ਨੇੜੇ ਵਿਆਹ ਸਮਾਗਮ ਤੋਂ ਵਾਪਸ ਜਾ ਰਹੀ ਇਕ ਕਾਰ ਰੇਲਿੰਗ ਦੇ ਗਾਰਡਰ ਨਾਲ ਟਕਰਾ ਗਈ, ਜਿਸ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਪਠਾਨਕੋਟ ਦੇ ਨਜ਼ਦੀਕ ਪਿੰਡ ਨੌਸ਼ਹਿਰਾ ਤੋਂ ਇਕ ਬਾਰਾਤ ਮੁਕੇਰੀਆਂ ਦੇ ਇਕ ਪੈਲੇਸ ਵਿਚ ਆਈ ਹੋਈ ਸੀ।
ਜਦੋਂ ਉਹ ਵਾਪਸ ਪਠਾਨਕੋਟ ਨੂੰ ਜਾ ਰਹੇ ਸਨ ਤਾਂ ਇਕ ਕਾਰ ਨੰਬਰ ਪੀ. ਬੀ. 35 ਏ. ਈ. 2214, ਜਿਸ ਵਿਚ 5 ਵਿਅਕਤੀ ਸਵਾਰ ਸਨ, ਜਿਵੇਂ ਹੀ ਉਹ ਜੰਡਵਾਲ ਨੇੜੇ ਪਹੁੰਚੇ ਤਾਂ ਸੜਕ ਦੇ ਕਿਨਾਰੇ ਲੱਗੇ ਇਕ ਲੋਹੇ ਦੇ ਐਂਗਲ ਨਾਲ ਕਾਰ ਬੁਰੀ ਤਰ੍ਹਾਂ ਨਾਲ ਟਕਰਾ ਗਈ। ਜਿਸ ਦੇ ਸਿੱਟੇ ਵਜੋਂ ਐਂਗਲ ਦਾ ਗਾਰਡਰ ਕਾਰ ਦੇ ਆਰ-ਪਾਰ ਹੋ ਗਿਆ।
ਰੰਧਾਵਾ ਦਾ ED 'ਤੇ ਦੋਸ਼, ਕਿਹਾ-ਚੰਨੀ ਦੇ ਰਿਸ਼ਤੇਦਾਰਾਂ ’ਤੇ ਤਾਂ ਛਾਪੇ ਮਾਰੇ ਪਰ ਮਜੀਠੀਆ ਦੇ ਕੇਸ ਵੱਲ ਨਹੀਂ ਦਿੱਤਾ ਧਿਆਨ
ਇਸ ਹਾਦਸੇ ਦੌਰਾਨ ਚਾਲਕ ਤਾਂ ਵਾਲ-ਵਾਲ ਬਚ ਗਿਆ ਪਰ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਪਹੁੰਚਾਇਆ ਗਿਆ। ਜਿਨ੍ਹਾਂ ਦੀ ਪਛਾਣ ਨਵਜੋਤ ਸਿੰਘ (16) ਪੁੱਤਰ ਕਮਲਜੀਤ ਸਿੰਘ, ਜਸ਼ਨਪ੍ਰੀਤ (17) ਪੁੱਤਰ ਪਰਮਜੀਤ ਸਿੰਘ ਅਤੇ ਰਾਜਵਿੰਦਰ ਸਿੰਘ (48) ਪੁੱਤਰ ਜਸਵੰਤ ਸਿੰਘ ਤਿੰਨੋਂ ਦੀ ਮੌਤ ਹੋ ਗਈ। ਜਦਕਿ ਭੁਪਿੰਦਰ ਕੌਰ ਪਤਨੀ ਰਾਜਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਈ, ਜੋ ਸਾਰੇ ਵਾਸੀ ਨੌਸ਼ਹਿਰਾ (ਪਠਾਨਕੋਟ) ਦੇ ਹਨ। ਬਾਅਦ ਵਿਚ ਭੁਪਿੰਦਰ ਕੌਰ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਅੱਗੇ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ: ਬੇਅੰਤ ਕੌਰ ਮਾਮਲੇ 'ਚ ਗ੍ਰਿਫ਼ਤਾਰ ਨੌਜਵਾਨ ਨੇ ਚਾੜ੍ਹਿਆ ਚੰਨ੍ਹ, ਕੀਤਾ ਇਹ ਕਾਰਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ