ਵਿਆਹ ਸਮਾਗਮ ਤੋਂ ਪਰਤ ਰਹੀ ਕਾਰ ਹੋਈ ਹਾਦਸੇ ਦੀ ਸ਼ਿਕਾਰ, ਬੱਚੀ ਸਮੇਤ 3 ਦੀ ਮੌਤ

Sunday, Jun 16, 2019 - 07:16 PM (IST)

ਵਿਆਹ ਸਮਾਗਮ ਤੋਂ ਪਰਤ ਰਹੀ ਕਾਰ ਹੋਈ ਹਾਦਸੇ ਦੀ ਸ਼ਿਕਾਰ, ਬੱਚੀ ਸਮੇਤ 3 ਦੀ ਮੌਤ

ਬਟਾਲਾ/ਅੱਚਲ ਸਾਹਿਬ(ਬੇਰੀ)— ਅੱਜ ਸ਼ਾਮ ਸਮੇਂ ਤੇਜ਼ ਰਫਤਾਰ ਕਾਰ ਦੇ ਪਿੰਡ ਨੱਤ ਨੇੜੇ ਦਰੱਖਤ ਨਾਲ ਟਕਰਾਉਣ ਕਾਰਨ ਬੱਚੀ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਗੰਭੀਰ ਜ਼ਖਮੀ ਹੋ ਗਏ।

PunjabKesari

ਜਾਣਕਾਰੀ ਮੁਤਾਬਕ ਇਕ ਸਵਿਫਟ ਕਾਰ 'ਤੇ ਸਵਾਰ ਹੋ ਕੇ ਕੁਲਬੀਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਚਾਹਲ ਕਲਾਂ ਪਤਨੀ ਕੁਲਜੀਤ ਕੌਰ ਅਤੇ 2 ਬੱਚਿਆਂ ਲੜਕਾ ਜੁਗਰਾਜ ਸਿੰਘ (4) ਤੇ ਢਾਈ ਸਾਲਾ ਲੜਕੀ ਓਂਕਾਰਪ੍ਰੀਤ ਕੌਰ ਅਤੇ 2 ਹੋਰ ਔਰਤਾਂ ਸਰਬਜੀਤ ਕੌਰ ਪਤਨੀ ਜਗਪ੍ਰੀਤ ਸਿੰਘ ਅਤੇ ਭਜਨ ਕੌਰ ਪਤਨੀ ਬਲਵੰਤ ਸਿੰਘ, ਵਾਸੀਆਨ ਚਾਹਲ ਕਲਾਂ ਨਾਲ ਅੰਮੋਨੰਗਲ ਤੋਂ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਜਦੋਂ ਇਨ੍ਹਾਂ ਦੀ ਗੱਡੀ ਪਿੰਡ ਨੱਤ ਨੇੜੇ ਪਹੁੰਚੀ ਤਾਂ ਤੇਜ਼ ਰਫਤਾਰ ਹੋਣ ਦੇ ਕਾਰਨ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਇਕ ਦਰੱਖਤ ਨਾਲ ਟਕਰਾ ਗਈ, ਜਿਸ ਨਾਲ ਕਾਰ ਵਿਚ ਸਵਾਰ ਬੱਚੀ ਓਂਕਾਰਪ੍ਰੀਤ ਕੌਰ ਸਮੇਤ ਔਰਤ ਸਰਬਜੀਤ ਕੌਰ ਤੇ ਭਜਨ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਕੁਲਬੀਰ ਸਿੰਘ, ਕੁਲਜੀਤ ਕੌਰ ਅਤੇ ਬੱਚਾ ਜੁਗਰਾਜ ਸਿੰਘ ਤਿੰਨੋਂ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਉਕਤ ਤਿੰਨਾਂ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ।

PunjabKesari

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੇ ਏ. ਐੱਸ. ਆਈ. ਨਿਰਮਲ ਸਿੰਘ, ਚਰਨਜੀਤ ਸਿੰਘ ਤੇ ਅਮਰਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ।


author

Baljit Singh

Content Editor

Related News