ਕਾਰ ਤੇ ਟਰੈਕਟਰ ਵਿਚਕਾਰ ਭਿਆਨਕ ਟੱਕਰ, ਦੋ ਨੌਜਵਾਨ ਹਲਾਕ

Sunday, Mar 24, 2019 - 06:32 PM (IST)

ਕਾਰ ਤੇ ਟਰੈਕਟਰ ਵਿਚਕਾਰ ਭਿਆਨਕ ਟੱਕਰ, ਦੋ ਨੌਜਵਾਨ ਹਲਾਕ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਪੁਲਸ ਨੇ ਪਿੰਡ ਛੱਤ ਕੋਲ ਕਾਰ ਤੇ ਟਰੈਕਟਰ ਵਿਚਕਾਰ ਵਾਪਰੇ ਭਿਆਨਕ ਹਾਦਸਾ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਫੱਟੜ ਹੋ ਗਏ। ਪੁਲਸ ਨੇ ਅਣਪਛਾਤੇ ਟਰੈਕਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਹਸਪਤਾਲ ਵਿਚ ਦਰਜ ਕਰਵਾਏ ਬਿਆਨਾਂ ਵਿਚ ਹਾਦਸੇ ਦੇ ਸ਼ਿਕਾਰ ਹੋਏ ਨੌਜਵਾਨ ਗੁਰਪਿਆਰ ਸਿੰਘ ਉਰਫ ਗੁਰੀ ਪੁੱਤਰ ਲੀਲਾ ਸਿੰਘ ਪਿੰਡ ਕੁਲਰੀਆਂ ਥਾਣਾ ਬਰੇਟਾ ਜ਼ਿਲਾ ਮਾਨਸਾ ਨੇ ਬਿਆਨ ਵਿਚ ਦੱਸਿਆ ਕਿ ਮੈਂ ਖਾਲਸਾ ਕਾਲਜ ਪਟਿਆਲਾ ਵਿਚ ਪੜ੍ਹਦਾ ਹੈ, ਬੀਤੀ 23 ਮਾਰਚ ਨੂੰ ਮੇਰੇ ਦੋਸਤਾਂ ਨੇ ਮੈਨੂੰ ਫੋਨ ਕੀਤਾ ਕਿ ਅਸੀਂ ਸਾਰਿਆਂ ਨੇ ਤੈਨੂੰ ਮਿਲਣ ਲਈ ਆਉਂਣਾ ਹੈ। ਪਹਿਲਾਂ ਗੁਰਪ੍ਰੀਤ ਸਿੰਘ ਵਾਸੀ ਬੱਗਾ ਥਾਣਾ ਮੂਣਕ ਦੂਜਾ ਇਸਪ੍ਰੀਤ ਸਿੰਘ ਵਾਸੀ ਮੂਣਕ ਤੀਜਾ ਮਨਪ੍ਰੀਤ ਸਿੰਘ ਪਿੰਡ ਬਾਹਮÎਣੀ ਵਾਲਾ ਥਾਣਾ ਖਨੌਰੀ ਤੇ ਸਤਨਾਮ ਸਿੰਘ ਉਰਫ ਲਾਡੀ ਵਾਸੀ ਨੰਗਲਾ ਥਾਣਾ ਲਹਿਰਾ ਜ਼ਿਲਾ ਸੰਗਰੂਰ ਮੇਰੇ ਕੋਲ ਆਏ ਤੇ ਰਾਤ ਮੇਰੇ ਕੋਲ ਹੀ ਰੁੱਕ ਗਈ। 
ਐਤਵਾਰ ਚੜ੍ਹਦੀ ਸਵੇਰ ਸਵਾ ਪੰਜ ਵਜੇ ਗੁਰਪ੍ਰੀਤ ਸਿੰਘ ਦੀ ਕਾਰ ਅਲਟੋ ਰਾਹੀਂ ਚੰਡੀਗੜ੍ਹ ਵੱਲ ਰਵਾਨਾ ਹੋ ਗਏ। ਜੋ ਕਿ ਕਾਰ ਨੂੰ ਮਨਪ੍ਰੀਤ ਸਿੰਘ ਚਲਾ ਰਿਹਾ ਸੀ ਤੇ ਮੈਂ ਡਰਾਇਵਰ ਦੇ ਬਰਾਬਰ ਦੀ ਸੀਟ 'ਤੇ ਬੈਠਾ ਸੀ ਤਾਂ ਪਿੰਡ ਛੱਤ ਨਜ਼ਦੀਕ ਹਾਈਵੇ 'ਤੇ ਪਹੰਚੇ ਤਾਂ ਕਾਰ ਅੱਗੇ ਅਚਾਨਕ ਇਕ ਟਰੈਕਟਰ ਸੋਨਾਲੀਕਾ ਸਮੇਤ ਟਰਾਲੀ ਜਿਸ ਵਿਚ ਕੱਚੀਆਂ ਇੱਟਾ ਭਰੀਆਂ ਹੋਈਆਂ ਸਨ ਨੇ ਅਚਾਨਕ ਬਰੇਕ ਲਗਾ ਦਿੱਤੀ, ਜਿਸ ਕਾਰਨ ਕਾਰ ਦੀ ਟਰਾਲੀ ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਮਨਪ੍ਰੀਤ ਸਿੰਘ ਪੁੱਤਰ ਛੋਟਾ ਸਿੰਘ ਤੇ ਸਤਨਾਮ ਸਿੰਘ ਪੁੱਤਰ ਲਾਡੀ ਸਿੰਘ ਪੁੱਤਰ ਨਛੱਤਰ ਸਿੰਘ ਦੀ ਮੌਤ ਹੋ ਗਈ ਤੇ ਮੇਰੇ ਹੋਰ ਦੋਸਤ ਜੇਰੇ ਇਲਾਜ ਹਨ। ਇਸ ਘਟਨਾ ਸਬੰਧੀ ਜ਼ੀਰਕਪੁਰ ਪੁਲਸ ਨੇ ਟਰੈਕਟਰ ਨੂੰ ਕਬਜ਼ੇ ਵਿਚ ਲੈਕੇ ਅਣਪਛਾਤੇ ਟਰੈਕਟਰ ਚਾਲਕ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News