...ਜਦੋਂ ਸੱਪ ਨੇ ਕਾਰ ਦੇ ਬੋਨਟ ''ਚ ਵੜ ਕੇ ਮਚਾਈ ਦਹਿਸ਼ਤ
Friday, Jan 05, 2018 - 04:40 PM (IST)

ਕਲਾਨੌਰ (ਮਨਮੋਹਨ) - ਸਰਹੱਦੀ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਕਿਲ੍ਹਾ ਨੱਥੂ ਸਿੰਘ ਵਿਖੇ ਇਕ ਕਾਰ ਦੇ ਬੋਨਟ 'ਚ ਵੜੇ ਇਕ ਕਰੀਬ 5 ਫੁੱਟ ਲੰਬੇ ਸੱਪ ਕਾਰਨ ਜਿਥੇ ਇਕ ਦਮ ਦਹਿਸ਼ਤ ਦਾ ਮਾਹੌਲ ਬਣ ਗਿਆ, ਉਥੇ ਹੀ ਇਲਾਕੇ ਅੰਦਰ ਪੂਰਾ ਦਿਨ ਚਰਚਾ ਦਾ ਵਿਸ਼ਾ ਵੀ ਬਣਿਆ ਰਿਹਾ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਦਰਜੀਤ ਸਿੰਘ ਨੇ ਦੱਸਿਆ ਸ਼ੁੱਕਰਵਾਰ ਦੁਪਹਿਰ ਕਰੀਬ 2 ਵਜੇ ਉਹ ਆਪਣੀ ਕਾਰ ਇੰਡੀਗੋ 'ਚ ਬਾਹਰ ਜਾ ਰਿਹਾ ਸੀ ਤਾਂ ਅਚਾਨਕ ਉਸਦੀ ਨਜ਼ਰ ਕਾਰ ਦੇ ਬੋਨਟ ਜਿਥੇ ਵਾਈਪਰ ਲੱਗੇ ਹੁੰਦੇ ਹਨ, ਦੇ ਨਜ਼ਦੀਕ ਵੜੇ ਇਕ ਕਰੀਬ 5 ਫੁੱਟ ਲੰਬੇ ਸੱਪ 'ਤੇ ਪਈ। ਜਿਸਨੂੰ ਦੇਖਦੇ ਹੀ ਕਾਰ ਰੋਕ ਕੇ ਉਹ ਬਾਹਰ ਨਿਕਲ ਆਇਆ ਤੇ ਉਸ ਨੇ ਨਜ਼ਦੀਕੀ ਲੋਕਾਂ ਨੂੰ ਆਵਾਜ਼ ਮਾਰ ਕੇ ਬੁਲਾਇਆ ਤੇ ਫਿਰ ਬੜੀ ਜੱਦੋ ਜਹਿਦ ਨਾਲ ਪਿੰਡ ਦੇ ਇਕ ਵਿਅਕਤੀ ਵੱਲੋਂ ਸੱਪ ਨੂੰ ਕਾਬੂ ਕਰਕੇ ਕਾਰ 'ਚੋਂ ਬਾਹਰ ਕੱਢਿਆ ਗਿਆ ਅਤੇ ਰਾਹਤ ਦਾ ਸਾਹ ਲਿਆ।