ਕਾਰ ਮੋਟਰਸਾਈਕਲ ਦੀ ਟੱਕਰ ''ਚ ਪੰਜ ਸਾਲਾ ਲੜਕੀ ਦੀ ਮੌਤ, ਤਿੰਨ ਜ਼ਖਮੀ

Sunday, Aug 20, 2017 - 06:51 PM (IST)

ਕਾਰ ਮੋਟਰਸਾਈਕਲ ਦੀ ਟੱਕਰ ''ਚ ਪੰਜ ਸਾਲਾ ਲੜਕੀ ਦੀ ਮੌਤ, ਤਿੰਨ ਜ਼ਖਮੀ

ਤਰਨਤਾਰਨ (ਰਾਜੂ) : ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ 'ਤੇ ਇਕ ਪੰਜ ਸਾਲਾ ਲੜਕੀ ਦੀ ਮੌਤ ਹੋਣ ਅਤੇ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਉਪਰੰਤ ਕਾਰ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮਨਜੀਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਐਮਾ ਖੁਰਦ ਥਾਣਾ ਝਬਾਲ ਨੇ ਦੱਸਿਆ ਕਿ ਉਸਦੀ ਲੜਕੀ ਪ੍ਰਭਜੋਤ ਕੌਰ ਪਤਨੀ ਸਰਵਨ ਸਿੰਘ ਵਾਸੀ ਬਾਸਰਕੇ ਗਿੱਲਾਂ ਸਮੇਤ ਆਪਣੀ ਲੜਕੀ ਸੀਰਤ ਉਮਰ ਕਰੀਬ 5 ਸਾਲ ਸਾਨੂੰ ਮਿਲਣ ਆਈ ਸੀ ਅਤੇ ਮੇਰਾ ਭਣੇਵਾ ਗੁਰਭੇਜ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਧਨੋਏ ਕਲਾਂ ਉਮਰ 25 ਸਾਲ ਅਤੇ ਮੇਰਾ ਦੂਜਾ ਭਣੇਵਾ ਰਾਜਨ ਪੁੱਤਰ ਲਾਲ ਸਿੰਘ ਵਾਸੀ ਬੱਚੀਵਿੰਡ ਉਮਰ ਕਰੀਬ 18 ਸਾਲ ਵੀ ਸਾਨੂੰ ਮਿਲਣ ਆਏ ਸਨ ਅਤੇ ਅਸੀਂ ਸਾਰਿਆਂ ਨੇ ਮੇਰੀ ਦੂਸਰੀ ਭੈਣ ਕੁਲਦੀਪ ਕੌਰ ਪਤਨੀ ਬਲਬੀਰ ਸਿੰਘ ਵਾਸੀ ਧਨੋਏ ਕਲਾਂ ਨੂੰ ਮਿਲਣ ਉਸਦੇ ਪਿੰਡ ਜਾਣਾ ਸੀ।
ਅਸੀਂ ਸਾਰੇ ਗੁਰਭੇਜ ਸਿੰਘ ਦੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰੋਂ ਚੱਲੇ ਸੀ ਕਿ ਜਦ ਅਸੀਂ ਗੁਰਦੁਆਰਾ ਬਾਹੱਦ ਹਰਬੰਸਪੁਰਾ ਕਸੇਲ ਪੁੱਜੇ ਤਾਂ ਸਾਹਮਣੇ ਤੋਂ ਇਕ ਕਾਰ ਜੋ ਰਸ਼ਪਾਲ ਸਿੰਘ ਪੁੱਤਰ ਯੋਧ ਸਿੰਘ ਵਾਸੀ ਲੋਪੋਕੇ ਚਲਾ ਰਿਹਾ ਸੀ ਨੇ ਅਣਗਹਿਲੀ ਅਤੇ ਲਾਪਰਵਾਹੀ ਨਾਲ ਕਾਰ ਗਲਤ ਸਾਈਡ ਲਿਆ ਕੇ ਬਿਨ੍ਹਾਂ ਹਾਰਨ ਦਿੱਤੇ ਸਾਡੇ ਵਿਚ ਮਾਰੀ ਜਿਸ ਨਾਲ ਅਸੀਂ ਪੰਜੇ ਮੋਟਰਸਾਈਕਲ ਤੋਂ ਡਿੱਗ ਗਏ ਅਤੇ ਮੇਰੀ ਦੋਹਤੀ ਸੀਰਤ ਉਮਰ 5 ਸਾਲ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਮੇਰੀ ਲੜਕੀ ਪ੍ਰਭਜੋਤ ਕੌਰ ਅਤੇ ਮੇਰੇ ਭਣੇਵੇ ਗੁਰਭੇਜ ਸਿੰਘ ਅਤੇ ਰਾਜਨ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਤੇ ਸਾਡੇ ਮੋਟਰਸਾਈਕਲ ਦਾ ਕਾਫੀ ਨੁਕਸਾਨ ਹੋਇਆ। ਤਫਤੀਸ਼ੀ ਅਫ਼ਸਰ ਨੇ ਦੱਸਿਆ ਕਿ ਇਸ ਸੰਬੰਧੀ ਰਸਪਾਲ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News