ਕਾਰ ਦੀ ਲਪੇਟ ''ਚ ਆਉਣ ਨਾਲ ਬਜ਼ੁਰਗ ਵਿਅਕਤੀ ਜਖ਼ਮੀ
Monday, Nov 13, 2017 - 03:30 PM (IST)
ਬਟਾਲਾ (ਸੈਂਡੀ/ਸਾਹਿਲ) - ਸੋਮਵਾਰ ਨੌਸ਼ਹਿਰਾ ਮੱਝਾ ਸਿੰਘ ਦੇ ਨਜ਼ਦੀਕ ਕਾਰ ਦੀ ਲਪੇਟ 'ਚ ਆਉਣ ਨਾਲ ਇਕ ਬਜ਼ੁਰਗ ਵਿਅਕਤੀ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਚਰਨ ਸਿੰਘ ਵਾਸੀ ਦਾਂਬਾਵਾਲ ਜਿਸ ਨੂੰ ਕੁੱਤੇ ਨੇ ਕੱਟਿਆ ਸੀ ਅਤੇ ਅੱਜ ਇਹ ਮੋਟਰਸਾਈਕਲ ਤੇ ਸਵਾਰ ਹੋ ਕਿ ਨੌਸ਼ਹਿਰੇ ਹਸਪਤਾਲ ਤੋਂ ਟੀਕਾ ਲਗਵਾਉਣ ਜਾ ਰਿਹਾ ਸੀ, ਕਿ ਜਦੋਂ ਇਹ ਪੈਟਰੋਲ ਪੰਪ ਤੋਂ ਪੈਟਰੋਲ ਪਵਾ ਕੇ ਸੜਕ ਤੇ ਚੜਿਆਂ ਤਾਂ ਅੱਗੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਇਸ ਨੂੰ ਆਪਣੀ ਲਪੇਟ 'ਚ ਲੈ ਲਿਆ। ਜਿਸ ਨਾਲ ਇਹ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ ਤੇ ਉਸ ਨੂੰ ਤੁਰੰਤ 108 ਐਂਬੂਲੈਂਸ ਦੇ ਕਰਮਚਾਰੀ ਕੁਲਜੀਤ ਸਿੰਘ ਤੇ ਗੁਰਸੇਵਕ ਈ. ਐੱਮ. ਟੀ ਨੇ ਨੌਸ਼ਹਿਰਾ ਮੱਝਾ ਸਿੰਘ ਸਿਵਲ ਹਸਪਤਾਲ ਦਾਖਲ ਕਰਵਾਇਆ।
