ਭਿਆਨਕ ਹਾਦਸੇ ''ਚ ਦੋ ਔਰਤਾਂ ਦੀ ਮੌਤ
Monday, Feb 18, 2019 - 03:46 PM (IST)
ਰਾਜਪੁਰਾ (ਚਾਵਲਾ, ਨਿਰਦੋਸ਼) : ਰਾਜਪੁਰਾ ਲਿਬਰਟੀ ਚੌਕ ਨੇੜੇ ਕਾਰ ਦੀ ਟੱਕਰ ਨਾਲ ਸਕੂਟਰ ਸਵਾਰ ਦੋ ਔਰਤਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਪਟਿਆਲਾ ਵਾਸੀ ਗੁਲਸ਼ਨ ਕੁਮਾਰ ਨੇ ਸਿਟੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਐਤਵਾਰ ਦੁਪਹਿਰ 3 ਵਜੇ ਦੇ ਕਰੀਬ ਉਸਦੀ ਪਤਨੀ ਰਿਚਾ ਰਾਣੀ ਆਪਣੀ ਸਹੇਲੀ ਰਚਨਾ ਸ਼ਰਮਾ ਨਾਲ ਰਾਜਪੁਰਾ ਲਿਬਰਟੀ ਚੌਕ ਕੋਲ ਸਕੂਟਰ 'ਤੇ ਜਾ ਰਹੀ ਸੀ, ਇਸ ਦੌਰਾਨ ਇਕ ਵਿਅਕਤੀ ਨੇ ਤੇਜ਼ ਰਫਤਾਰ ਨਾਲ ਕਾਰ ਚਲਾਉਂਦੇ ਹੋਏ ਇਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਇਸ ਦੁਰਘਟਨਾ ਵਿਚ ਜ਼ਖ਼ਮੀ ਹੋਈ ਉਸਦੀ ਪਤਨੀ ਅਤੇ ਉਸਦੀ ਸਹੇਲੀ ਨੂੰ ਹਸਪਤਾਲ ਲੈ ਜਾਂਦੇ ਹੋਏ ਰਸਤੇ ਵਿਚ ਇਨ੍ਹਾਂ ਦੀ ਮੌਤ ਹੋ ਗਈ । ਇਸ 'ਤੇ ਪੁਲਸ ਨੇ ਕਾਰਵਾਹੀ ਕਰਦੇ ਹੋਏ ਕਾਰ ਦੇ ਅਣਪਛਾਤੇ ਡਰਾਇਵਰ ਖਿਲਾਫ ਕੇਸ ਦਰਜ ਕਰ ਤਲਾਸ਼ ਸ਼ੁਰੂ ਕਰ ਦਿੱਤੀ ਹੈ ।