ਤੇਜ਼ ਰਫਤਾਰ ਕਾਰ ਦੀ ਲਪੇਟ ’ਚ ਆਈ 7 ਸਾਲਾ ਮਾਸੂਮ, ਮੌਤ

Friday, Apr 03, 2020 - 06:59 PM (IST)

ਤੇਜ਼ ਰਫਤਾਰ ਕਾਰ ਦੀ ਲਪੇਟ ’ਚ ਆਈ 7 ਸਾਲਾ ਮਾਸੂਮ, ਮੌਤ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਢਿੱਲੋਂ/ਤਨੇਜਾ, ਲਖਵੀਰ) - ਅੱਜ ਸਵੇਰੇ ਪਿੰਡ ਭੁੱਲਰ ਵਿਖੇ ਬੈਂਕ ਆਫ ਇੰਡੀਆ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਦਰਦਨਾਕ ਸੜਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਇਸ ਸੜਕ ਹਾਦਸੇ ’ਚ ਇਕ 7 ਸਾਲ ਦੀ ਬੱਚੀ ਦੀ ਮੌਕੇ ’ਤੇ ਮੌਤ ਹੋ ਗਈ। ਬੱਚੀ ਦੀ ਪਛਾਣ ਗੁਰਜੋਤ ਕੌਰ ਪੁੱਤਰੀ ਜਗਸੀਰ ਸਿੰਘ ਵਾਸੀ ਪਿੰਡ ਸੰਗੂਧੌਣ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬੱਚੀ ਗੁਰਜੋਤ ਆਪਣੇ ਪਰਿਵਾਰਕ ਮੈਬਰਾਂ ਦੇ ਨਾਲ ਉਕਤ ਬੈਂਕ ਵਿਚ ਆਈ ਹੋਈ ਸੀ। ਬੈਂਕ ਅੱਗੇ ਲੋਕਾਂ ਦੀ ਕਾਫ਼ੀ ਭੀੜ ਸੀ ਅਤੇ ਇਹ ਬੱਚੀ ਸੜਕ ਵਾਲੇ ਪਾਸੇ ਚਲੀ ਗਈ।

ਇਸ ਦੌਰਾਨ ਅਚਾਨਕ ਦੋਦੇ ਵਾਲੇ ਪਾਸਿਉਂ ਇਕ ਸਵਿਫਟ ਕਾਰ ਪੀ.ਬੀ.30ਜੀ-4909 ਆਈ, ਜਿਸ ਨੇ ਬੱਚੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸਾ ਇਨਾਂ ਭਿਆਨਕ ਸੀ ਕਿ ਬੱਚੀ ਹਾਦਸੇ ਵਾਲੀ ਥਾਂ ’ਤੇ ਹੀ ਢੇਰੀ ਹੋ ਗਈ। ਦੂਜੇ ਪਾਸੇ ਮੌਕੇ ’ਤੇ ਪੁੱਜੀ ਪੁਲਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। 
 


author

rajwinder kaur

Content Editor

Related News