ਜਲੰਧਰ : ਕੈਪਟਨ ਕਰਨਗੇ ਫੈਸਲਾ, ਕੌਣ ਬਣੇਗਾ ਮੇਅਰ?

Sunday, Dec 31, 2017 - 08:29 AM (IST)

ਜਲੰਧਰ, (ਚੋਪੜਾ)- ਚੰਡੀਗੜ੍ਹ ਤੋਂ ਆਏ ਇਕ ਹੋਰ ਫਰਮਾਨ ਤੋਂ ਬਾਅਦ ਨਗਰ ਨਿਗਮ ਮੇਅਰ ਦੇ ਨਾਂ ਨੂੰ ਲੈ ਕੇ ਸ਼ਹਿਰ ਦੀ ਸਿਆਸਤ ਇਕ ਵਾਰ ਫਿਰ ਪੂਰੀ ਤਰ੍ਹਾਂ ਭਖ ਗਈ ਹੈ। ਅੱਜ ਦੁਪਹਿਰ ਕਾਹਲੀ-ਕਾਹਲੀ ਵਿਚ ਕਾਂਗਰਸੀ ਵਿਧਾਇਕ ਤੇ ਕੌਂਸਲਰ ਸਰਕਟ ਹਾਊਸ ਵਿਚ ਇਕੱਠੇ ਹੋਏ ਤੇ ਉਨ੍ਹਾਂ ਇਕ ਮਤਾ ਪਾਸ ਕਰ ਕੇ ਨਿਗਮ ਮੇਅਰ ਤੇ ਹੋਰ ਅਹੁਦਿਆਂ ਦੀ ਚੋਣ ਕਰਨ ਦਾ ਅਧਿਕਾਰ ਮੁੱਖ ਮੰਤਰੀ ਨੂੰ ਸੌਂਪ ਦਿੱਤਾ। 
PunjabKesari
ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਆਹਲੂਵਾਲੀਆ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਵਿਧਾਇਕ ਸੁਸ਼ੀਲ ਰਿੰਕੂ ਦੀ ਮੌਜੂਦਗੀ ਵਿਚ ਮੌਕੇ 'ਤੇ ਹੀ ਇਕ ਇਜਾਜ਼ਤ ਪੱਤਰ 'ਤੇ ਸਾਰੇ ਕੌਂਸਲਰਾਂ ਦੇ ਸਾਈਨ ਕਰਵਾਏ ਗਏ ਤਾਂ ਜੋ ਕੋਈ ਵੀ ਕੌਂਸਲਰ ਬਾਅਦ ਵਿਚ ਕੋਈ ਸਵਾਲ ਨਾ ਉਠਾਏ। ਇਸਦੇ ਨਾਲ ਹੀ ਇਸ ਪੱਤਰ 'ਤੇ ਹਾਜ਼ਰ ਤਿੰਨਾਂ ਵਿਧਾਇਕਾਂ ਨੇ ਵੀ ਸਾਈਨ ਕੀਤੇ, ਜਦੋਂਕਿ ਵਿਧਾਇਕ ਪਰਗਟ ਸਿੰਘ ਇਕ ਨਿੱਜੀ ਪ੍ਰੋਗਰਾਮ ਵਿਚ ਬਿਜ਼ੀ ਹੋਣ ਕਾਰਨ ਸ਼ਾਮਲ ਨਹੀਂ ਹੋ ਸਕੇ ਪਰ ਉਨ੍ਹਾਂ ਮੀਟਿੰਗ ਤੋਂ ਪਹਿਲਾਂ ਹੀ ਪ੍ਰਸਤਾਵ 'ਤੇ ਆਪਣੇ ਸਾਈਨ ਕਰ ਦਿੱਤੇ ਸਨ। ਪ੍ਰਸਤਾਵ ਨੂੰ ਅੱਜ ਸ਼ਾਮ ਨੂੰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਭੇਜਿਆ ਜਾਵੇਗਾ। ਹੁਣ ਮੇਅਰ ਦਾ ਅਹੁਦੇ ਲਈ ਕਿਸ ਦੇ ਨਾਂ 'ਤੇ ਫੈਸਲਾ ਹੁੰਦਾ ਹੈ, ਇਸਦਾ ਪਤਾ ਆਉਣ ਵਾਲੇ ਦਿਨਾਂ ਵਿਚ ਹੀ ਲੱਗ ਸਕੇਗਾ।

PunjabKesari
ਜਗਦੀਸ਼ ਰਾਜਾ ਮੇਅਰ ਦੇ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ
ਮੇਅਰ ਦੇ ਅਹੁਦੇ ਦੀ ਦੌੜ ਵਿਚ ਜਗਦੀਸ਼ ਰਾਜ ਰਾਜਾ ਦਾ ਨਾਂ ਸਭ ਤੋਂ ਅੱਗੇ ਨਜ਼ਰ ਆ ਰਿਹਾ ਹੈ। ਮੀਟਿੰਗ ਤੋਂ ਬਾਅਦ ਕੌਂਸਲਰਾਂ ਵਿਚ ਇਸ ਗੱਲ ਦੀ ਚਰਚਾ ਸੁਣਨ ਨੂੰ ਮਿਲੀ ਕਿ ਹਾਈਕਮਾਨ ਨੇ ਜਲੰਧਰ ਵਿਚ ਪੁਰਸ਼ ਕੌਂਸਲਰ ਨੂੰ ਹੀ ਮੇਅਰ ਬਣਾਉਣ ਦਾ ਫੈਸਲਾ ਕੀਤਾ ਹੈ ਤੇ ਜਗਦੀਸ਼ ਰਾਜਾ ਦਾ ਨਾਂ ਲਗਭਗ ਤੈਅ ਹੀ ਮੰਨਿਆ ਜਾ ਰਿਹਾ ਹੈ। 
ਅਜਿਹੀਆਂ ਚਰਚਾਵਾਂ ਨਾਲ ਮੇਅਰ ਅਹੁਦੇ ਦੇ ਹੋਰ ਚਾਹਵਾਨਾਂ ਵਿਚ ਕੁਝ ਨਿਰਾਸ਼ਾ ਵੇਖਣ ਨੂੰ ਮਿਲੀ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਫੈਸਲਾ ਅਜੇ ਹੋਇਆ ਨਹੀਂ ਹੈ ਤੇ ਹਾਈਕਮਾਨ 'ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ। ਜਦੋਂ ਤਕ ਲਿਫਾਫੇ ਤੋਂ ਨਾਂ ਬਾਹਰ ਨਹੀਂ ਆਉਂਦਾ ਉਹ ਆਪਣੇ ਦਾਅਵੇ 'ਤੇ ਪੂਰੀ ਤਰ੍ਹਾਂ ਕਾਇਮ ਤੇ ਆਸਵੰਦ ਹਨ। 


Related News