ਕੈਪਟਨ ਨੇ ਆਪਣੇ ਸਕੂਲ ਟਾਈਮ ਦੀ ਤਸਵੀਰ ਕੀਤੀ ਸਾਂਝੀ

01/20/2020 1:54:00 AM

ਜਲੰਧਰ (ਇੰਟ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇਕ ਤਸਵੀਰ ਸ਼ੇਅਰ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਸਕੂਲ ਦੇ ਦਿਨਾਂ ਦੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ, 'ਦੇਹਰਾਦੂਨ ਦੇ ਮੇਰੇ ਸਕੂਲ ਵਿਖੇ ਅਥਲੈਟਿਕਸ ਟੀਮ ਦੀ ਪੁਰਾਣੀ ਯਾਦ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਮੈਂ ਆਪਣੇ ਸਕੂਲੀ ਦਿਨਾਂ ਦੌਰਾਨ ਹਾਈ ਜੰਪ ਵਿਚ ਸਰਗਰਮੀ ਨਾਲ ਹਿੱਸਾ ਲੈਂਦਾ ਰਿਹਾ ਹਾਂ ਅਤੇ ਮੇਰੀ ਇਸ ਸਖ਼ਤ ਮਿਹਨਤ ਦਾ ਨਤੀਜਾ ਉਦੋਂ ਆਇਆ ਜਦੋਂ ਮੈਂ 1955 ਵਿਚ ਦੇਹਰਾਦੂਨ ਦੇ ਹਾਈ ਜੰਪ ਵਿਚ ਆਪਣੀ ਸ਼੍ਰੇਣੀ ਵਿਚ ਜ਼ਿਲ੍ਹਾ ਰਿਕਾਰਡ ਤੋੜਿਆ।

ਮੈਂ ਹਮੇਸ਼ਾਂ ਆਪਣੇ-ਆਪ ਨੂੰ ਖੁਸ਼ਕਿਸਮਤ ਮੰਨਿਆ ਹੈ ਕਿ ਮੈਨੂੰ ਸਕੂਲ ਵਿੱਚ ਆਪਣੇ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਖੇਡਾਂ ਅਤੇ ਐਥਲੈਟਿਕਸ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ ਗਿਆ। ਨੌਜਵਾਨਾਂ ਦੀ ਤਾਕਤ ਤੇ ਉਨ੍ਹਾਂ ਨੂੰ ਇਹ ਯਕੀਨੀ ਕਰਨਾ ਕਿ ਉਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਵਧੀਆ ਹਨ, ਇਸ ਲਈ ਸਾਨੂੰ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਭਾਰਤ ਦਾ ਨੰਬਰ 1 ਰਾਜ ਬਣਾਉਣ ਲਈ ਇਕੱਠੇ ਰੱਲ ਕੇ ਕੰਮ ਕਰਨਾ ਚਾਹੀਦਾ ਹੈ। ਮੈਂ ਸਾਰੇ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਨੌਜਵਾਨ ਪੀੜ੍ਹੀ ਵਿਚ ਸਰੀਰਕ ਗਤੀਵਿਧੀ ਨੂੰ ਉਤਸ਼ਾਹਤ ਕਰਨ ਤਾਂ ਜੋ ਉਹ ਤੰਦਰੁਸਤ ਅਤੇ ਸਿਹਤਮੰਦ ਜ਼ਿੰਦਗੀ ਜੀਅ ਸਕਣ।'
 


Sunny Mehra

Content Editor

Related News