ਮਲੋਟ ''ਚ ਕੈਪਟਨ ਖ਼ਿਲਾਫ਼ ਲੱਗੇ ਪੋਸਟਰਾਂ ''ਤੇ ਲਿਖੀ ਸ਼ਬਦਾਵਲੀ ਨੂੰ ਲੈ ਕੇ ਮਚਿਆ ਬਖੇੜਾ
Thursday, Mar 04, 2021 - 06:16 PM (IST)
ਮਲੋਟ (ਜੁਨੇਜਾ, ਕਾਠਪਾਲ): ਅੱਜ ਮਲੋਟ ਸ਼ਹਿਰ ਅੰਦਰ ਇਕ ਟੀ. ਵੀ. ਚੈਨਲ ਦੇ ਸਰਵੇ ਦੇ ਨਾਮ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪੋਸਟਰ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਪੋਸਟਰਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਭਾਰੀ ਰੋਸ ਫੈਲ ਗਿਆ। ਕਾਂਗਰਸ ਆਗੂਆਂ ਇਸ ਦੀ ਸੂਚਨਾ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ ਡੀ.ਐੱਸ.ਪੀ.ਦੇ ਨਾਂ 'ਤੇ ਫੇਸਬੁੱਕ ਜ਼ਰੀਏ ਠੱਗੀ ਮਾਰਨ ਦੀ ਆੜ 'ਚ ਸ਼ਾਤਿਰ ਲੋਕ,ਕਰ ਰਹੇ ਪੈਸਿਆਂ ਦੀ ਮੰਗ
ਅੱਜ ਸਵੇਰੇ ਮਲੋਟ ਦੇ ਰਵੀਦਾਸ ਨਗਰ ਸਮੇਤ ਕਈ ਵਾਰਡਾਂ ਵਿਚ ਪੋਸਟਰ ਲੱਗੇ ਮਿਲੇ ਜਿਨ੍ਹਾਂ ਉਪਰ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾ ਕੇ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਮਾੜਾ ਮੁੱਖ ਮੰਤਰੀ ਦੱਸਿਆ ਗਿਆ ਹੈ। ਇਸ ਦੇ ਨਾਲ ਇਕ ਹਿੰਦੀ ਚੈੱਨਲ ਦਾ ਨਾਮ ਅਤੇ ਲੋਗੋ ਲਾ ਕੇ ਲਿਖਿਆ ਗਿਆ ਹੈ ਕਿ 5 ਸਾਲਾਂ ਵਿਚ ਕੁਝ ਨਹੀਂ ਕੀਤਾ। ਬੇਸ਼ੱਕ ਇਸ ਉਪਰ ਚੈੱਨਲ ਦਾ ਨਾਮ ਲਿਖ ਕੇ ਲੋਗੋ ਲੱਗਾ ਹੈ ਪਰ ਨਾ ਤਾਂ ਇਨ੍ਹਾਂ ਪੋਸਟਰਾਂ ਨੂੰ ਪ੍ਰਕਾਸ਼ਿਤ ਕਰਨ ਵਾਲੇ ਦਾ ਨਾਮ ਲਿਖਿਆ ਹੈ ਅਤੇ ਨਾ ਹੀ ਪ੍ਰਿਟਿੰਗ ਪ੍ਰੈੱਸ ਦਾ। ਜਿਸ ਕਰ ਕੇ ਲੱਗਦਾ ਹੈ ਕਿ ਇਹ ਕਾਰਵਾਈ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ ਮਾਮਲਾ ਗੰਡਾਖੇੜੀ ਨਹਿਰ ’ਚ ਡੇਢ ਸਾਲ ਪਹਿਲਾਂ ਡੁੱਬ ਕੇ ਮਰੇ ਬੱਚਿਆਂ ਦਾ, ਮਾਂ ਹੀ ਨਿਕਲੀ ਅਸਲ ਕਾਤਲ
ਇਸ ਮਾਮਲੇ ’ਤੇ ਪੰਜਾਬ ਕਾਂਗਰਸ ਦੇ ਸਕੱਤਰ ਅਤੇ ਕੌਂਸਲਰ ਸ਼ੁਭਦੀਪ ਸਿੰਘ , ਆੜਤੀ ਐਸੋ. ਦੇ ਪ੍ਰਧਾਨ ਰਮੇਸ਼ ਕੁਮਾਰ ਜੁਨੇਜਾ , ਐੱਸ. ਸੀ. ਆਗੂ ਲੀਲੂ ਰਾਮ, ਗੁਰਪ੍ਰੀਤ ਸਿੰਘ ਗੁੱਪੀ , ਮਨਦੀਪ ਸਿੰਘ ਅਤੇ ਧੰਨਜੀਤ ਸਿੰਘ ਸਿੱਧੂ ਐੱਮ. ਸੀ. ਸਮੇਤ ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਨੇ ਕਾਂਗਰਸ ਅਤੇ ਕੈਪਟਨ ਦੇ ਅਕਸ ਨੂੰ ਢਾਹ ਲਾਕੇ ਪਾਰਟੀ ਵਰਕਰਾਂ ਦੇ ਮਨਾਂ ਨੂੰ ਪੀਡ਼ਾ ਦਿੱਤੀ ਹੈ। ਉਨ੍ਹਾਂ ਇਹ ਮਾਮਲਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਧਿਆਨ ਵਿਚ ਲਿਆ ਕੇ ਮਲੋਟ ਦੇ ਉਪ ਕਪਤਾਨ ਪੁਲਸ ਜਸਪਾਲ ਸਿੰਘ ਢਿੱਲੋਂ ਨੂੰ ਲਿਖ਼ਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਡੀ. ਐੱਸ. ਪੀ. ਢਿੱਲੋਂ ਦਾ ਕਹਿਣਾ ਹੈ ਉਨ੍ਹਾਂ ਜਾਂਚ ਐੱਸ. ਐੱਚ. ਓ. ਸਿਟੀ ਨੂੰ ਮਾਰਕ ਕਰ ਦਿੱਤੀ ਹੈ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ ਬਲਾਕ ਸੰਮਤੀ ਚੇਅਰਪਰਸਨ ਦੇ ਪੁੱਤਰ ਨੇ ਤੋੜਿਆ ਚੇਅਰਪਰਸਨ ਦੇ ਦਫ਼ਤਰ ਦਾ ਤਾਲਾ , ਤਸਵੀਰਾਂ ਵਾਇਰਲ