ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਕੈਪਟਨ ਸਰਕਾਰ ਦਾ ਵਧੀਆ ਉਪਰਾਲਾ: ਯੂਥ ਕਾਂਗਰਸੀ ਨੇਤਾ

03/10/2018 3:29:45 PM

ਕਪੂਰਥਲਾ (ਮੱਲ੍ਹੀ)— ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਚੋਣਾਂ ਮੌਕੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਕੈਪਟਨ ਸਰਕਾਰ ਵੱਲੋਂ ਰੋਜ਼ਗਾਰ ਮੇਲੇ ਲਾਏ ਜਾ ਰਹੇ ਹਨ, ਜੋ ਕੈਪਟਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ। ਇਹ ਸ਼ਬਦ ਯੂਥ ਕਾਂਗਰਸੀ ਨੇਤਾ ਇੰਦਰਜੀਤ ਸਿੰਘ ਨੱਥੂਚਾਹਲ ਨੇ ਅੱਜ ਕਾਂਗਰਸ ਵਰਕਰਾਂ ਦੀ ਇਕ ਵਿਚਾਰ ਵਟਾਂਦਰਾ ਮੀਟਿੰਗ ਦੌਰਾਨ ਆਖੇ। ਉਨ੍ਹਾਂ ਕਿਹਾ ਕਿ ਰੋਜ਼ਗਾਰ ਮੇਲਿਆਂ 'ਚ ਦੇਸੀ ਵਿਦੇਸ਼ੀ ਕੰਪਨੀਆਂ ਵੱਲੋਂ ਹੋਣਹਾਰ ਅਤੇ ਹੁਨਰਮੰਦ ਨੌਜਵਾਨਾਂ ਦੀ ਸਰਕਾਰੀ ਨੌਕਰੀ ਲਈ ਚੋਣ ਕੀਤੀ ਜਾਂਦੀ ਹੈ। ਕੈਪਟਨ ਸਰਕਾਰ ਦੇ ਰਾਜ ਸਮੇਂ ਆਲੂਆਂ ਦੇ ਵਧੇ ਭਾਅ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਸਮੇਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਸਹੀ ਅਤੇ ਉਚਿਤ ਮੁੱਲ ਮਿਲ ਰਹੇ ਹਨ, ਜਿਸ ਤੋਂ ਸਮੁੱਚਾ ਕਿਸਾਨ ਵਰਗ ਖੁਸ਼ ਹੈ। 
ਯੂਥ ਕਾਂਗਰਸ ਵਰਕਰਾਂ ਦੀ ਮੀਟਿੰਗ 'ਚ ਸ਼ਾਮਲ ਜਸਵੰਤ ਲਾਡੀ, ਤਲਵੰਡੀ ਮਹਿਮਾ, ਹਰਭਜਨ ਸਿੰਘ ਭਲਾਈਪੁਰ, ਗੁਰਬਚਨ ਲਾਲੀ ਵਰਿਆਂਹ ਦੋਨਾ, ਗੁਰਪ੍ਰੀਤ ਗੋਪੀ ਆਰੀਆਂਵਾਲ ਤੇ ਹਰਪ੍ਰੀਤ ਹੈਪੀ ਭੰਡਾਲ ਦੋਨਾ ਨੇ ਕੈਪਟਨ ਸਰਕਾਰ ਤੇ ਕਾਂਗਰਸ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਦੀ ਗੱਲ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਚੋਣਾਂ ਮੌਕੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਪਾਰੀਆਂ ਤੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਨਿਰੰਤਰ ਯਤਨਸ਼ੀਲ ਹੈ। 
ਦੂਜੇ ਪਾਸੇ ਗੈਰ ਕਾਂਗਰਸੀ ਪਾਰਟੀਆਂ ਦੇ ਆਗੂ ਆਪਣੀਆਂ ਲੀਡਰੀਆਂ ਚਮਕਾਉਣ ਲਈ ਗੁੰਮਰਾਹ ਕੁੰਨ ਬਿਆਨਬਾਜ਼ੀ ਕਰਕੇ ਪਬਲਿਕ ਨੂੰ ਗੁੰਮਰਾਹ ਕਰ ਰਹੇ ਹਨ, ਜਿਨ੍ਹਾਂ ਤੋਂ ਪਬਲਿਕ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰਦਿਆਂ ਖਸਤਾ ਕੀਤੀ ਹਾਲਤ ਦੇ ਬਾਵਜੂਦ ਵੀ ਕੈਪਟਨ ਸਰਕਾਰ ਆਪਣੀ ਸੂਝ-ਬੂਝ ਅਤੇ ਦੂਰ ਅੰਦੇਸ਼ੀ ਸੋਚ ਨਾਲ ਪੰਜਾਬ ਦਾ ਰਾਜਭਾਗ ਵਧੀਆ ਤਰੀਕੇ ਨਾਲ ਚਲਾ ਰਹੀ ਹੈ, ਜਿਸ ਦੇ ਸਿੱਟੇ ਪਬਲਿਕ ਦੇ ਸਾਹਮÎਣੇ ਹਨ। ਜਿਨ੍ਹਾਂ ਤੋਂ ਬੁਖਲਾਹਟ 'ਚ ਆ ਕੇ ਗੈਰ ਕਾਂਗਰਸੀ ਪਾਰਟੀਆਂ ਦੇ ਆਗੂ ਘਟੀਆ ਬਿਆਨਬਾਜ਼ੀ ਕਰ ਰਹੇ ਹਨ, ਜਿਸ ਨੂੰ ਲੋਕ ਤਵਜੋਂ ਨਾ ਦੇਣ।


Related News