ਪੰਜਾਬੀਆਂ ਨੂੰ ਕੈਪਟਨ ਸਰਕਾਰ ਵਲੋਂ ਮਿਲ ਸਕਦੈ ਤੋਹਫਾ
Thursday, Feb 20, 2020 - 12:31 PM (IST)

ਚੰਡੀਗੜ੍ਹ : ਪੰਜਾਬ ਦੀ ਕੈਪਟਨ ਸਰਕਾਰ ਪੰਜਾਬੀਆਂ ਨੂੰ ਥੋੜ੍ਹਾ ਮੁਫਤ ਪਾਣੀ ਅਤੇ ਬਿਜਲੀ ਦੇ ਸਕਦੀ ਹੈ। ਇਸ ਸਬੰਧੀ ਸੂਬਾ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੇ ਮਾਡਲ 'ਤੇ ਗੰਭੀਰਤਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਨਵੇਂ ਮਾਲੀ ਵਰ੍ਹੇ ਦਾ ਬਜਟ ਵੀ ਘਾਟੇ ਦਾ ਹੀ ਪੇਸ਼ ਹੋਵੇਗਾ ਪਰ ਇਸ 'ਚ ਵਿੱਤ ਮੰਤਰੀ ਸਿੱਖਿਆ ਅਤੇ ਸਿਹਤ ਲਈ ਜ਼ਿਆਦਾ ਪੈਸੇ ਦੀ ਵਿਵਸਥਾ ਕਰਨਾ ਜਾ ਰਹੇ ਹੈ।
ਦਿੱਲੀ 'ਚ ਆਮ ਆਦਮੀ ਪਾਰਟੀ ਦੀ ਜ਼ੋਰਦਾਰ ਜਿੱਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਤਲਬ ਕੀਤਾ ਹੈ ਅਤੇ ਸਿੱਖਿਆ, ਸਿਹਤ, ਬਿਜਲੀ ਅਤੇ ਪਾਣੀ ਦੀਆਂ ਮੂਲ ਲੋੜਾਂ 'ਤੇ ਗੰਭੀਰਤਾ ਨਾਲ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਮੰਨਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਨਵੇਂ ਬਜਟ 'ਚ ਪੰਜਾਬ ਦੇ ਲੋਕਾਂ ਨੂੰ 100 ਯੂਨਿਟ ਮੁਫਤ ਬਿਜਲੀ ਅਤੇ ਇਕ ਤੈਅ ਮਾਤਰਾ 'ਚ ਮੁਫਤ ਪਾਣੀ ਦਾ ਤੋਹਫਾ ਦੇ ਸਕਦੇ ਹਨ। ਹਾਲਾਂਕਿ ਮਹਿੰਗੀ ਬਿਜਲੀ ਨਾਲ ਨਜਿੱਠਣ ਦਾ ਅਜੇ ਤੱਕ ਸੂਬਾ ਸਰਕਾਰ ਕੋਈ ਰੋਡਮੈਪ ਤਿਆਰ ਨਹੀਂ ਕਰ ਸਕੀ ਹੈ।