''ਸੋਨੇ ਦੀ ਪਾਲਕੀ'' ਲੈ ਕੇ ਪਾਕਿਸਤਾਨ ਗਏ ਸੀ ਕੈਪਟਨ, ਹੁਣ ਇਨਕਾਰ ਕਿਉਂ!

Wednesday, Nov 28, 2018 - 01:21 PM (IST)

''ਸੋਨੇ ਦੀ ਪਾਲਕੀ'' ਲੈ ਕੇ ਪਾਕਿਸਤਾਨ ਗਏ ਸੀ ਕੈਪਟਨ, ਹੁਣ ਇਨਕਾਰ ਕਿਉਂ!

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਲ 2005 'ਚ ਸੋਨੇ ਦੀ ਪਾਲਕੀ ਲੈ ਕੇ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਨਨਕਾਣਾ ਸਾਹਿਬ (ਪਾਕਿਸਤਾਨ) ਗਏ ਸਨ ਪਰ ਹੁਣ ਕਾਰੀਡੋਰ ਦੇ ਨੀਂਹ ਪੱਥਰ ਰੱਖਣ ਮੌਕੇ ਕੈਪਟਨ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ 13 ਸਾਲਾਂ 'ਚ ਕੈਪਟਨ 'ਚ ਆਏ ਇੰਨੇ ਵੱਡੇ ਬਦਲਾਅ ਦੀ ਆਮ ਲੋਕਾਂ ਨੂੰ ਤਾਂ ਦੂਰ ਉਨ੍ਹਾਂ ਦੇ ਸਭ ਤੋਂ ਜ਼ਿਆਦਾ ਕਰੀਬੀ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਸਮਝ ਨਹੀਂ ਆ ਰਿਹਾ। 2 ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਨੀਂਹ ਪੱਥਰ ਸਮਾਗਮ 'ਚ ਸ਼ਾਮਲ ਹੋਣ ਦੇ ਸੱਦੇ ਨੂੰ ਇਹ ਕਹਿੰਦੇ ਹੋਏ ਠੁਕਰਾ ਦਿੱਤਾ ਕਿ ਜਿਸ ਦੇਸ਼ ਦੇ ਫੌਜੀ ਉਨ੍ਹਾਂ ਦੇ ਦੇਸ਼ ਦੇ ਫੌਜੀਆਂ ਨੂੰ ਮਾਰ ਰਹੇ ਹਨ, ਉਹ ਉੱਥੇ ਨਹੀਂ ਜਾਣਾ ਚਾਹੁਣਗੇ। ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਇਹ ਬਿਆਨ ਪਚ ਨਹੀਂ ਰਿਹਾ ਪਰ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਮੂੰਹ ਖੋਲ੍ਹਣ ਦੀ ਹਿੰਮਤ ਕਿਸੇ 'ਚ ਨਹੀਂ ਹੈ। ਹਾਲਾਂਕਿ ਪਾਰਟੀ ਦੇ ਕਈ ਸੀਨੀਅਰ ਮੰਤਰੀ ਅਤੇ ਵਿਧਾਇਕ ਇਕ-ਦੂਜੇ ਨਾਲ ਇਸ ਗੱਲ 'ਤੇ ਵਿਚਾਰ-ਚਰਚਾ ਕਰ ਰਹੇ ਹਨ।


author

Babita

Content Editor

Related News