ਕੈਪਟਨ ਦਾ ਘਰ ਘੇਰਨ ਜਾ ਰਹੇ ਕਿਸਾਨਾਂ ਨੂੰ ਪੁਲਸ ਨੇ ਘੇਰਿਆ, ਕੀਤੀਆਂ ਪਾਣੀ ਦੀਆਂ ਵਾਛੜਾਂ (ਤਸਵੀਰਾਂ)

Friday, Aug 04, 2017 - 03:12 PM (IST)

ਕੈਪਟਨ ਦਾ ਘਰ ਘੇਰਨ ਜਾ ਰਹੇ ਕਿਸਾਨਾਂ ਨੂੰ ਪੁਲਸ ਨੇ ਘੇਰਿਆ, ਕੀਤੀਆਂ ਪਾਣੀ ਦੀਆਂ ਵਾਛੜਾਂ (ਤਸਵੀਰਾਂ)

ਚੰਡੀਗੜ੍ਹ (ਭੁੱਲਰ, ਸੰਜੇ ਕੁਰਲ) : ਕਿਸਾਨਾਂ ਦੀ ਕਰਜ਼ਾ ਮੁਆਫੀ ਸਬੰਧੀ ਸ਼ੁੱਕਰਵਾਰ ਨੂੰ 'ਕਿਸਾਨ ਮੋਰਚਾ ਭਾਜਪਾ ਪੰਜਾਬ' ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਵੱਲ ਕੂਚ ਕੀਤਾ। ਇਸ ਮੋਰਚੇ ਦੇ ਮੈਂਬਰਾਂ ਨੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਨਨੂੰ ਦੀ ਅਗਵਾਈ 'ਚ ਪ੍ਰਦਰਸ਼ਨ ਕੀਤਾ ਪਰ ਪ੍ਰਦਰਸ਼ਨਕਾਰੀਆਂ 'ਤੇ ਪੁਲਸ ਨੇ ਜ਼ਬਰਦਸਤੀ ਬਲ ਦਾ ਪ੍ਰਯੋਗ ਕਰਦੇ ਹੋਏ ਪਾਣੀ ਦੀਆਂ ਵਾਛੜਾਂ ਕੀਤੀਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ। ਇਹ ਪ੍ਰਦਰਸ਼ਨਕਾਰੀ ਚੋਣ ਵਾਅਦੇ 'ਚ ਕਿਸਾਨਾਂ ਦੇ ਪੂਰੇ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਛੋਟੇ ਕਿਸਾਨਾਂ ਦਾ 2 ਲੱਖ ਤੱਕ ਕਰਜ਼ਾ ਮੁਆਫ ਕਰਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਭਾਜਪਾ ਕਿਸਾਨ ਮੋਰਚਾ ਦਾ ਦੋਸ਼ ਹੈ ਕਿ ਹੁਣ ਤੱਕ 4 ਮਹੀਨਿਆਂ 'ਚ 160 ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ ਹਨ, ਜਿਸ ਦੀ ਜ਼ਿੰਮੇਵਾਰ ਪੰਜਾਬ ਦੀ ਕਾਂਗਰਸ ਸਰਕਾਰ ਹੈ।


Related News